Home » ਧਾਰਮਿਕ » ਇਤਿਹਾਸ » ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ 13 ਸ਼ਹੀਦ ਪਰਿਵਾਰਾਂ ਦਾ ਮਾਇਕ ਸਹਾਇਤਾ ਨਾਲ ਵਿਸ਼ੇਸ਼ ਸਨਮਾਨ

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ 13 ਸ਼ਹੀਦ ਪਰਿਵਾਰਾਂ ਦਾ ਮਾਇਕ ਸਹਾਇਤਾ ਨਾਲ ਵਿਸ਼ੇਸ਼ ਸਨਮਾਨ

57 Views

ਅੰਮ੍ਰਿਤਸਰ, 16 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਬਾਬਾ ਥਾਹਰਾ ਸਿੰਘ ਅਤੇ ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਾਮ ਦਾਸ ਸੇਵਕ ਸਭਾ, ਸੁਲਤਾਨਵਿੰਡ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਉਪਰੰਤ ਪੰਥਕ ਬੁਲਾਰਿਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਸਮਾਪਤੀ ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਪੰਥ ਦਰਦੀ ਭਾਈ ਮੁਖਦੇਵ ਸਿੰਘ ਅਮਰੀਕਾ ਦੇ ਸਹਿਯੋਗ ਨਾਲ ਸ਼ਹੀਦ ਗੁਰਮੇਲ ਸਿੰਘ ਫ਼ੌਜੀ ਦੇ ਪੁੱਤਰ ਬਲਦੇਵ ਸਿੰਘ ਨੂੰ ਪੰਦਰਾਂ ਹਜ਼ਾਰ ਰੁਪਏ, ਸ਼ਹੀਦ ਮੇਜਰ ਸਿੰਘ ਸਮਰਾਵਾਂ ਦੀ ਮਾਤਾ ਦਲੀਪ ਕੌਰ ਨੂੰ ਦਸ ਹਜ਼ਾਰ ਰੁਪਏ, ਸ਼ਹੀਦ ਸੁਖਦੇਵ ਸਿੰਘ ਭਾਜੀ ਦੇ ਭਰਾ ਅੰਗਰੇਜ਼ ਸਿੰਘ ਨੂੰ ਦਸ ਹਜ਼ਾਰ ਰੁਪਏ, ਸ਼ਹੀਦ ਗਿਆਨੀ ਮੋਹਰ ਸਿੰਘ ਦੀ ਭਾਣਜੀ ਦਰਸ਼ਨ ਕੌਰ ਨੂੰ ਦਸ ਹਜ਼ਾਰ ਰੁਪਏ, ਭਾਈ ਸੁਰੈਣ ਸਿੰਘ ਧਰਮੀ ਫ਼ੌਜੀ ਨੂੰ ਦਸ ਹਜ਼ਾਰ ਰੁਪਏ, ਸ਼ਹੀਦ ਰੌਸ਼ਨ ਲਾਲ ਬੈਰਾਗੀ ਦੇ ਸੁਪਤਨੀ ਨਿਰਪ੍ਰੀਤ ਕੌਰ ਨੂੰ ਦਸ ਹਜ਼ਾਰ ਰੁਪਏ, ਸ਼ਹੀਦ ਬਲਵਿੰਦਰ ਸਿੰਘ ਗੱਗੋਬੂਆ ਦੇ ਭਰਾ ਜਗਤਾਰ ਸਿੰਘ ਨੂੰ ਦਸ ਹਜ਼ਾਰ ਰੁਪਏ, ਸ਼ਹੀਦ ਮਨਜੀਤ ਸਿੰਘ ਬਿੱਟੂ ਦੀ ਮਾਤਾ ਕਮਲੇਸ਼ ਕੌਰ ਨੂੰ ਦਸ ਹਜ਼ਾਰ ਰੁਪਏ, ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ ਦੀ ਸਿੰਘਣੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਸਾਢੇ ਸੱਤ ਹਜ਼ਾਰ ਰੁਪਏ, ਸ਼ਹੀਦ ਸੁਮਿੱਤਰ ਸਿੰਘ ਮੁੱਲਾਂਵਾਲ ਦੀ ਸੁਪਤਨੀ ਹਰਭਜਨ ਕੌਰ ਨੂੰ ਸਾਢੇ ਸੱਤ ਹਜ਼ਾਰ ਰੁਪਏ, ਸ਼ਹੀਦ ਗੁਲਸ਼ਨ ਕੁਮਾਰ ਦੇ ਭਰਾ ਪ੍ਰਵੀਨ ਕੁਮਾਰ ਨੂੰ ਪੰਜ ਹਜ਼ਾਰ ਰੁਪਏ, ਸ਼ਹੀਦ ਬਘੇਲ ਸਿੰਘ ਡੇਅਰੀਵਾਲ ਦੀ ਭੈਣ ਨਰਿੰਦਰ ਕੌਰ ਨੂੰ ਸਾਢੇ ਸੱਤ ਹਜ਼ਾਰ ਰੁਪਏ, ਸ਼ਹੀਦ ਰਛਪਾਲ ਸਿੰਘ ਕੋਟਲੀ ਦੀ ਸੁਪਤਨੀ ਅਨੂਪ ਕੌਰ ਨੂੰ ਸਾਢੇ ਸੱਤ ਹਜ਼ਾਰ ਰੁਪਏ ਦਿੰਦਿਆਂ ਆਦਿਕ ਸੰਘਰਸ਼ਸ਼ੀਲ ਪਰਿਵਾਰਾਂ ਨੂੰ ਮਾਇਆ, ਸਿਰੋਪਿਆਂ ਤੇ ਸ਼ੀਲਡਾਂ ਨਾਲ ਖ਼ਾਲਸਾਈ ਜੈਕਾਰਿਆਂ ਦੀ ਗੂੰਜ ‘ਚ ਸਨਮਾਨਿਤ ਕੀਤਾ। ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰੂ ਦੀ ਗੋਲਕ ਵਿੱਚੋਂ 90 ਲੱਖ ਰੁਪਏ ਦੇ ਇਸ਼ਤਿਹਾਰ ਸਿਰਸੇ ਵਾਲੇ ਦੀ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਤਾਂ ਖਰਚ ਕਰ ਦਿੰਦੀ ਹੈ, 1 ਕਰੋੜ ਰੁਪਏ ਭਾਰਤੀ ਹਾਕੀ ਖਿਡਾਰੀਆਂ ਨੂੰ ਦੇ ਦਿੰਦੀ ਹੈ ਪਰ ਸ਼੍ਰੋਮਣੀ ਕਮੇਟੀ ਤੇ ਬਾਦਲ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ, ਧਰਮੀ ਫ਼ੌਜੀਆਂ ਤੇ ਸੰਘਰਸ਼ਸ਼ੀਲ ਸਿੰਘਾਂ ਦੀ ਕਦੇ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਬੱਚੇ ਸਰਕਾਰੀ ਤਸ਼ੱਦਦ ਦੀ ਮਾਰ ਅਤੇ ਆਰਥਿਕ ਤੰਗੀ ਕਾਰਨ ਪੜ੍ਹ ਨਹੀਂ ਸਕੇ, ਬਜ਼ੁਰਗ ਮਾਤਾਵਾਂ ਤੋਂ ਦਵਾਈ ਲਿਆਉਣ ਲਈ ਪੈਸੇ ਨਹੀਂ, ਘਰਾਂ ਦੀ ਵੀ ਮਾੜੀ ਹਾਲਤ ਹੈ ਪਰ ਸ਼੍ਰੋਮਣੀ ਕਮੇਟੀ ਬਾਦਲ ਭਗਤੀ ‘ਚ ਲੀਨ ਹੈ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੇ ਆਪਣੀ ਦੁੱਖਭਰੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਸਰਕਾਰ ਨੇ ਕਦੇ ਸਾਡੇ ਘਰਾਂ ਵਿੱਚ ਗੇੜਾ ਤੱਕ ਨਹੀਂ ਮਾਰਿਆ ਤੇ ਉਲਟਾ ਕਾਂਗਰਸ ਸਰਕਾਰ ਵਾਂਗ ਸਾਨੂੰ ਅੱੱਤਵਾਦੀ-ਵੱਖਵਾਦੀ ਦੱਸ ਕੇ ਦਰਦ ਦਿੰਦੀ ਰਹੀ। ਇਸ ਮੌਕੇ ਭੁਪਿੰਦਰ ਸਿੰਘ ਸੱਜਣ, ਗਗਨਦੀਪ ਸਿੰਘ, ਹਰਵਿੰਦਰ ਸਿੰਘ ਹੈਰੀ, ਮਨਦੀਪ ਸਿੰਘ, ਅਮਰਜੀਤ ਕੌਰ ਆਦਿ ਹਾਜ਼ਰ ਸਨ।

ਕੈਪਸ਼ਨ : ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਸਮੇਂ ਭਾਈ ਰਣਜੀਤ ਸਿੰਘ ਤੇ ਹੋਰ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?