ਜੁਗਿਆਲ 16 ਜੂਨ ( ਸੁਖਵਿੰਦਰ ਜੰਡੀਰ ) ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕੇ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਹਸਪਤਾਲ ਵੱਲ ਪ੍ਰਸ਼ਾਸਨ ਧਿਆਨ ਦੇਵੇ ਮਰੀਜਾਂ ਅਤੇ ਡੈਮ ਮੁਲਾਜ਼ਮਾਂ ਨੂੰ ਹਸਪਤਾਲ ਵਿਚ ਸਹੂਲਤ ਨਹੀਂ ਮਿਲ ਰਹੀ, ਅੱਜ ਸ਼ਾਹਪੁਰ ਕੰਡੀ ਹਸਪਤਾਲ ਦੀ ਮੁਰੰਮਤ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ,ਟਾੳਨਸਿੱਪ ਦੇ ਜੇਈ ਸ੍ਰੀ ਵਿਨੋਦ ਕੁਮਾਰ ਦੀ ਅਗਵਾਈ ਹੇਠ ਪੂਰੇ ਹਸਪਤਾਲ ਦੀ ਮੁਰੰਮਤ ਕੀਤੀ ਜਾ ਰਹੀ ਹੈ,ਸਾਰੇ ਬਾਥਰੂਮਾਂ ਦੀ ਪੁੱਟ-ਪਟਾਈ ਕਰਕੇ ਸਹੀ ਢੰਗ ਨਾਲ ਨਵੇਂ ਤਿਆਰ ਕੀਤੇ ਜਾ ਰਹੇ ਹਨ, ਜਾਇ ਜੇਈ ਵਿਨੋਦ ਕੁਮਾਰ ਕਿਹਾ ਕਿ ਮਰੀਜਾਂ ਵਾਲੇ ਸਾਰੇ ਕਮਰਿਆਂ ਵਿੱਚ ਕੂਲਰ ਲਗਾਏ ਗਏ ਹਨ, ਜ਼ਰੂਰਤ ਦੇ ਹਿਸਾਬ ਨਾਲ ਕਈ ਕਮਰਿਆਂ ਵਿੱਚ ਏਸੀ ਵੀ ਲਗਾਏ ਗਏ ਹਨ, ਓਧਰ ਮੈਡਮ ਐਸਐਮਓ ਕਿਰਨ ਬਾਲਾ ਨੇ ਦੱਸਿਆ ਕਿ ਹਸਪਤਾਲ ਵਿਚ 11 ਲੱਖ ਦੀ ਵਧੀਆ ਐਕਸਰਾ ਮਸ਼ੀਨ ਲਿਆਂਦੀ ਗਈ ਹੈ ਉਨਾਂ ਕਿਹਾ ਕਿ ਉਨਾਂ ਨੂੰ ਪ੍ਰਸ਼ਾਸਨ ਵੱਲੋਂ ਕਾਫੀ ਸਹਿਜੋਗ ਮੀਲਿਆ ਹੈ, ਹਸਪਤਾਲ ਵਿੱਚ 50 ਬੈਡ ਨਵੇਂ ਲਿਆਂਦੇ ਗਏ ਹਨ,ਮਰੀਜ਼ਾਂ ਦੇ ਸਹੀ ਟੈਸਟ ਕਰਨ ਅਤੇ ਆਕਸੀਜਨ ਦਾ ਵੀ ਸਹੀ ਪ੍ਰਬੰਧ ਕੀਤਾ ਗਿਆ ਹੈ, ਓਪਰੇਸ਼ਨਥੀਏਟਰ ਦੇ ਵਿੱਚ ਨਵਾਂ ਸਮਾਨ ਲਿਆਂਦਾ ਗਿਆ ਹੈ, ਮੈਡਮ ਕਿਰਨ ਬਾਲਾ ਨੇ ਕਿਹਾ ਡੈਮ ਪ੍ਰਸ਼ਾਸਨ ਵਲੋਂ ਕਾਫੀ ਸਹਿਯੋਗ ਮਿਲ ਰਿਹਾ ਹੈ ਦਵਾਈਆਂ ਦੀ ਘਾਟ ਨੂੰ ਵੀ ਪੂਰਾ ਕੀਤਾ ਗਿਆ ਹੈ,ਹੋਰ ਵੀ ਜ਼ਰੂਰਤ ਮੁਤਾਬਿਕ ਕਾਫੀ ਤਰਾਂ ਦਾ ਸਮਾਨ ਹਸਪਤਾਲ ਵਿਚ ਪਹੁੰਚਿਆ ਹੈ ਮੈਡਮ ਕਿਰਨ ਬਾਲਾ ਨੇ ਡੈਮ ਪ੍ਰਸ਼ਾਸ਼ਨ ਅਤੇ ਪਠਾਨਕੋਟ ਜ਼ਿਲਾ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ