Home » ਅੰਤਰਰਾਸ਼ਟਰੀ » ਇਹ ਬੱਚੇਖਾਣੀ ਸਟੇਟ ਐ

ਇਹ ਬੱਚੇਖਾਣੀ ਸਟੇਟ ਐ

45 Views

ਅੱਜ ਸਟੇਟ ਇੰਨਾਂ ਨੂੰ ਗੋਦ ਲਏ ਪੁੱਤਾਂ ਵਾਂਗ ਪਾਲ ਕੇ ਸਟੇਟ ਖ਼ਿਲਾਫ਼ ਲੋਕਾਂ ਚ ਬਗਾਵਤ ਕਰਨ ਦੀ ਤਲਬ ਲਾਉਣ ਦੀ ਸਮਰੱਥਾ ਰੱਖਣ ਵਾਲਿਆ ਨੂੰ ਮਰਵਾ ਰਹੀ ਐ ਤੇ ਇਸੇ ਸਟੇਟ ਨੇ ਇੰਨਾਂ ਗੋਦ ਲਏ ਬੱਚਿਆਂ ਨੂੰ ਮਰਵਾ ਕੇ ਮੁੜ ਲੋਕਾਂ ਨੂੰ ਖੁਸ਼ ਵੀ ਕਰ ਲੈਣਾ । ਸਟੇਟ ਆਪਣੀ ਸਥਾਪਤੀ ਲਈ ਤੁਹਾਡੇ ਆਪਣਿਆਂ ਨੂੰ ਹੀ ਤੁਹਾਡੇ ਖ਼ਿਲਾਫ਼ ਵਰਤਦੀ ਐ ਪਰ ਜਿਨਾ ਨੂੰ ਵਰਤਦੀ ਐ ਵਫਾ ਉਨ੍ਹਾਂ ਨਾਲ ਵੀ ਨਹੀਂ ਕਰਦੀ ਚਾਹੇ ਬਾਦਲ ਪਰਿਵਾਰ ਹੋਵੇ , ਜਾ ਤਾਉਮਰ ਏਜੰਸੀਆਂ ਲਈ ਕੰਮ ਕਰਨ ਵਾਲਾ ਅਖੋਤੀ ਪੰਥਕ ਪਰਿਵਾਰ ਅੱਜ ਉਨ੍ਹਾਂ ਦੇ ਪੁੱਤ ਵੀ ਸਟੇਟ ਆਪਣੀ ਭੱਠੀ ਮਗਦੀ ਰੱਖਣ ਲਈ ਬਾਲਣ ਵਜੋਂ ਵਰਤ ਰਹੀ ਐ ।
ਜੇ ਸਾਰੀ ਜ਼ਿੰਦਗੀ ਸਟੇਟ ਲੇਖੇ ਲਾ ਕੇ ਆਪਣਿਆਂ ਦੀ ਪਿੱਠ ਚ ਖ਼ੰਜਰ ਖੋਭਣ ਵਾਲੇ ਸਟੇਟ ਸਪਾਂਸਰ ਅਖੋਤੀ ਪੰਥਕਾਂ ਦੀ ਸਟੇਟ ਸਗੀ ਨਹੀਂ ਫਿਰ ਇੰਨਾਂ ਅਖੋਤੀ ਗੈਂਗਸਟਰਾਂ ਦੀ ਕਿੱਥੋਂ ਹੋਊ ???
ਸੁਖਦੇਵ ਸਿੰਘ ਫਗਵਾੜਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?