Home » ਧਾਰਮਿਕ » ਕਵਿਤਾ » *ਰੁੱਖਾਂ ਦੀ ਛਬੀਲ* – ਕਵਿਤਾ – ਸੋਧ ਸਿੰਘ ਬਾਜ਼ – 9041301984

*ਰੁੱਖਾਂ ਦੀ ਛਬੀਲ* – ਕਵਿਤਾ – ਸੋਧ ਸਿੰਘ ਬਾਜ਼ – 9041301984

33


1:- ਸਾਡੇ ਘਰ ਢਾਹ ਕੇ ਰੁੱਖਾਂ ਤੋਂ ਤੇ ਆਪਣੇ ਨਵੇਂ ਵਸਾ ਲਏ ਨੇ ।
ਜੋ ਰੁੱਖ ਸੀ ਸਾਡੇ ਮਹਿਲ ਹੁੰਦੇ, ਤੁਸਾਂ ਬਾਰੀਆਂ ਬੂਹੇ ਲਾ ਲਏ ਨੇ ।
ਜੇ ਪੰਛੀ ਰੱਬ ਬਣਾ ਦਿੱਤੇ, ਤਾਂ ਕੀ ਸਜ਼ਾ ਐ ਸਾਡੇ ਲਈ।
,ਸ਼ਬੀਲ ਲਾਉਂਦਿਆ ਵੀਰਾ ਵੇ, ਦੋ ਰੁੱਖ ਲਗਾਦੇ ਸਾਡੇ ਲਈ।

2:- ਪੰਜਵੇ ਗੁਰ ਜੀ ਦੀ ਯਾਦ ਓੁੱਤੇ, ਤੁਸੀਂ ਲੰਗਰ ਅਨੇਕਾਂ ਲਾਓਦੇ ਓ ।
ਜਦ ਵੇਖਦੇ ਭੁੱਖਾਂ ਪਿਆਸਾ ਜੀ, ਤਾਂ ਓਸ ਨੂੰ ਲੰਗਰ ਛਕਾਓਦੇ ਓ।
ਅਸੀ ਲੱਖ ਲੱਖ ਦੇਈਏ ਦੁਆਵਾਂ ਜੀ ,ਕਿਤੇ ਰੱਖ ਦੇਵੋ ਜਲ ਸਾਡੇ ਲਈ।
ਸ਼ਬੀਲ ਲਾਉਂਦਿਆ ਵੀਰਾ ਵੇ …………

3:- ਮੈ ਕੋਇਲ ਕੂਕਾਂ ਬਾਗਾ ਚੋਂ, ਸੁਣ ਠੰਡ ਕਾਲਜੇ ਪੈਂਦੀ ਸੀ ।
ਕੱਲ ਪੁੱਛਣਾ ਤੁਹਾਡੇ ਬੱਚਿਆਂ ਨੇ, ਓ ਕਿਸ ਥਾਂ ਉੱਠਦੀ ਬਹਿੰਦੀ ਸੀ।
ਅਸੀ ਗਾਈਏ ਪਿਆਰ ਤਰਾਨੇ ਜੀ ,ਕੋਈ ਗੀਤ ਵੀ ਗਾਅ ਦਿਓ ਸਾਡੇ ਲਈ।
ਸ਼ਬੀਲ ਲਾਉਂਦਿਆ ਵੀਰਾ ਵੇ…………

4:- ਕੱਠਿਆਂ ਕਰ ਤੀਲੇ ਤੀਲੇ ਨੂੰ ,ਅਸੀਂ ਘਰ ਹੀ ਮਸਾਂ ਬਣਾਏ ਜੀ।
ਹੋ ਦਿਨ ਤੋ ਹੈ ਸ਼ੁਰੂਆਤ ਜਾਂਦੀ, ਰਾਤਾਂ ਨੂੰ ਮੁੜਕੇ ਆਏ ਜੀ ।
ਤੁਸੀਂ ਕਰਕੇ ਚੱਲੇ ਤਬਾਹ ਜਾਂਦੇ,ਤੇ ਕੀ ਕਰਨਾ ਐ ਸਾਡੇ ਲਈ।
ਸ਼ਬੀਲ ਲਾਉਂਦਿਆ ਵੀਰਾ ਵੇ ………….

5:- ਸਾਡੇ ਲਈ ਨਾਂ ਕੋਈ ਥਾਣਾ ਹੈ , ਨਾਂ ਕੋਈ ਜੱਜ ਵਕੀਲ ਹੀ ਐ।
ਅਸੀਂ ਕਿਸ ਥਾਂ ਪਰਚਾ ਦੇ ਆਈਏ , ਸਾਡੀ ਸੁਣਦਾ ਕੌਣ ਦਲੀਲ ਹੀ ਐ।
ਜੋ ਸਾਡੇ ਨਾ ਇਨਸਾਫ਼ ਕਰੇ, ਹੈ ਨਹੀਂ ਕਨੂੰਨ ਕੋਈ ਸਾਡੇ ਲਈ
ਛਬੀਲ ਲਾਉਂਦਿਆ ਵੀਰਾ ਵੇ …………

6:-ਕਦੇ ਬੰਨ ਡਾਰਾਂ ਅਸਮਾਨਾਂ ਤੇ, ਅਸੀਂ ਨਿੱਤ ਗੇੜੀਆ ਲਾਉਂਦੇ ਸੀ।
ਤੱਕ ਨੀਲੇ ਵਿੱਚ ਅਸਮਾਨ ਸਾਨੂੰ, ਕਈ ਲੋਕੀ ਖੁਸ਼ੀ ਮਨਾਉਂਦੇ ਸੀ।
ਬੱਚਿਆਂ ਨੇ ਪੁੱਛਣਾ #ਬਾਜ਼ ਤੁਸੀਂ ਕਿ ਛੱਡਿਆ ਏ ਸਾਡੇ ਲਈ।
ਸ਼ਬੀਲ ਲਾਉਂਦਿਆ ਵੀਰਾ ਵੇ ਦੋ ਰੁੱਖ ਲਗਾਦੇ ਸਾਡੇ ਲਈ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?