ਸ਼ਾਹਪੁਰ ਕੰਢੀ 20 ਜੂਨ (ਸੁਖਵਿੰਦਰ ਜੰਡੀਰ) ਸੰਗਰੂਰ ਚਿਮਨੀ ਚੋਣਾਂ ਦੌਰਾਨ ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੁਰ ਅਮਿਤ ਮੰਟੂ ਦੀ ਅਗਵਾਈ ਹੇਠ ਅੱਜ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਚ ਹਲਕਾ ਸੁਜਾਨਪੁਰ ਤੋਂ ਭਾਰੀ ਮਾਤਰਾ ਵਿੱਚ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ, ਇਸ ਮੌਕੇ ਤੇ ਠਾਕੁਰ ਅਮਿਤ ਮੰਟੂ ਅਤੇ ਪੰਜਾਬ ਸਰਕਾਰ ਜਿੰਦਾਬਾਦ ਦੇ ਨਾਰੇ ਲਗਾਏ ਗਏ | ਅਮਿਤ ਮੰਟੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਾਅਦੇ ਪੂਰੇ ਕੀਤੇ ਗਏ ਹਨ ਉਹਨਾ ਕਿਹਾ ਰਹਿੰਦੇ ਅਧੂਰੇ ਕਮਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇ ਗਾ ਮੰਟੂ ਨੇ ਸੰਗਰੂਰ ਨਿਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕੇ ਗੁਰਮੇਲ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ,ਓਹਨਾ ਕਿਹਾ ਕੇ ਗੁਰਮੇਲ ਸਿੰਘ ਬਹੁਤ ਹੀ ਮਿਹਨਤੀ ਅਤੇ ਸੂਝਵਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ| ਉਹਨਾ ਨੇ ਸੰਗਰੂਰ ਵਿਚ ਕਾਫੀ ਸਮਾਂ ਸਰਪੰਚ ਦੀ ਸੇਵਾ ਨਿਭਾਈ ਅਤੇ ਓਹ ਆਮ ਆਦਮੀ ਪਾਰਟੀ ਵਲੋਂ ਜਿਲਾ ਸੰਗਰੂਰ ਦੇ ਪ੍ਰਧਾਨ ਵੀ ਰਹੇ ਹਨ | ਇਸ ਮੌਕੇ ਤੇ ਭਾਰੀ ਗਿਣਤੀ ਵਿਚ ਆਗੂ ਹਾਜਰ ਸਨ