ਭੋਗਪੁਰ 20 ਜੂਨ (ਸੁਖਵਿੰਦਰ ਜੰਡੀਰ) ਸੰਗਰੂਰ ਜਿਮਨੀ ਚੋਣ ਦੌਰਾਨ ਜਿਲਾ ਦਿਹਾਤੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਸਵਨ ਭੱਲਾ ਅਤੇ ਉਹਨਾ ਦੀ ਟੀਮ ਦਾ ਵੱਡੇ ਕਾਫਲੇ ਚ ਹਲਕਾ ਆਦਮਪੁਰ ਤੋਂ ਸੰਗਰੂਰ ਨੂੰ ਜਥਾ ਰਵਾਨਾ ਹੋਇਆ ਅਸ਼ਵਨ ਭੱਲਾ ਨੇ ਕਿਹਾ ਕੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਗੋਲਡੀ ਬਹੁਤ ਹੀ ਇਮਾਨਦਾਰ ਅਤੇ ਸੂਜਵਾਨ ਉਮੀਦਵਾਰ ਹਨ ਓਹਨਾ ਨੇ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਸੇਵਾ ਨਿਭਾਈ ਹੈ| ਭੱਲਾ ਨੇ ਕਿਹ ਕੇ ਕਾਂਗਰਸ ਉਮੀਦਵਾਰ ਗੋਲਡੀ ਨੂੰ ਸੰਗਰੂਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਨ੍ਹਾਂ ਕਿਹਾ ਗੋਲਡੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾ ਭਾਰੀ ਗਿਣਤੀ ਵਿਚ ਆਗੂ ਹਾਜਰ ਸਨ