ਪਰਵਾਣੂ- ਹਿਮਾਚਲ ਦੇ ਪਰਵਾਣੂ ਵਿੱਚ ਸਥਿਤ ਇਕ ਪਹਾੜੀ ’ਤੇ ਬਣੇ ‘ਟਿੰਬਰ ਟਰੇਲ’ ਹੋਟਲ ਅਤੇ ਰੈਸਟੋਰੈਂਟ ਨੂੰ ਜਾਣ ਵਾਲੀ ਇਕ ‘ਕੇਬਲ ਕਾਰ’ ਟਰਾਲੀ ਦੇ ਅੱਧ ਵਿਚਾਲੇ ਰਸਤੇ ਵਿੱਚ ਫ਼ਸ ਜਾਣ ਕਾਰਨ 8 ਜਾਨਾਂ ਫ਼ਸੀਆਂ ਹੋਈਆਂ ਹਨ।
ਇਨ੍ਹਾਂ ਨੂੰ ਫ਼ਸਿਆਂ ਨੂੰ ਇਕ ਘੰਟੇ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਇਸ ਵਿੱਚ ਘੱਟੋ ਘੱਟ 5 ਮਹਿਲਾਵਾਂ ਸ਼ਾਮਲ ਹਨ। ਅਜੇ ਇਹ ਖ਼ਬਰ ਨਹੀਂ ਹੈ ਕਿ ਇਹ ਲੋਕ ਕਿੱਥੋਂ ਦੇ ਹਨ ਪਰ ਇੰਜ ਜਾਪਦਾ ਹੈ ਕਿ ਸਾਰੇ ਲੋਕ ਇਕ ਜਾਂ ਦੋ ਪਰਿਵਾਰਾਂ ਨਾਲ ਸੰਬੰਧਤ ਹਨ।
ਇਸ ਟਰਾਲੀ ਵਿੱਚ ਸਵਾਰ ਇਕ ਵਿਅਕਤੀ ਨੇ ਦੱਸਿਆ ਕਿ ਇਹ ਘਟਨਾ ਉੱਪਰ ਤੋਂ ਹੇਠਾਂ ਵਾਪਸ ਆਉਂਦੇ ਹੋਏ ਵਾਪਰੀ ਹੈ ਅਤੇ ਜ਼ਿਆਦਾ ਲੋਕ ਵੱਡੀ ਉਮਰ ਦੇ ਹਨ।
ਖ਼ਬਰ ਹੈ ਕਿ ਇਕ ਵਿਅਕਤੀ ਨੂੰ ਇਕ ਪੈਰੇਲਲ ‘ਰੈਸਕਿਊ ਟਰਾਲੀ’ ਚਲਾ ਕੇ ਸੁਰੱਖ਼ਿਅਤ ਹੇਠਾਂ ਲੈ ਆਂਦਾ ਗਿਆ ਹੈ ਪਰ ਬਾਕੀ ਲੋਕ ਅਜੇ ਵੀ ਫ਼ਸੇ ਹੋਏ ਦੱਸੇ ਜਾਂਦੇ ਹਨ।
ਜਿੰਨੀ ਦੇਰ ਇਹਨਾਂ ਲੋਕਾਂ ਨੂੰ ਬਚਾ ਨਹੀਂ ਲਿਆ ਜਾਂਦਾ, ਉਨੀ ਦੇਰ ਇਨ੍ਹਾ ਫ਼ਸੇ ਹੋਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਾਨ ’ਤੇ ਬਣੀ ਹੋਈ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਬਚਾਅ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਫ਼ੌਜ ਦੀ ਮਦਦ ਵੀ ਲਈ ਜਾ ਸਕਦੀ
ਹੈ।
Author: Gurbhej Singh Anandpuri
ਮੁੱਖ ਸੰਪਾਦਕ