ਭੋਗਪੁਰ 21 ਜੂਨ ( ਸੁਖਵਿੰਦਰ ਜੰਡੀਰ ) ਸੋਸ਼ਲ ਮੀਡੀਆ ਰਾਹੀ ਰੋਜਾਨਾ ਹੀ ਦੇਖ ਰਹੇ ਹਾਂਂ ਕੇ ਸੂਬੇ ਅੰਦਰ ਚੋਰਾ ਵਲੋਂ ਵੱਖ ਵੱਖ ਢੰਗਾ ਦੇ ਨਾਲ ਚੋਰੀਆਂ ਕੀਤੀਆਂ ਜਾ ਰਹੀਆਂ ਰਹੀਆਂ ਹਨ, ਮੋਬਾਈਲ ਚੋਰੀ, ਪਰਸ ਚੋਰੀ ਜਾ ਫਿਰ ਘਰਾਂ ਦੇ ਵਿਚ ਨਿਤ ਹੋ ਰਹੀਆਂ ਰੋਜਾਨਾ ਚੋਰੀਆਂ, ਨਿੱਕੀਆਂ ਮੋਟੀਆਂ ਚੋਰੀਆਂ ਦਾ ਹੋਣਾ ਪੰਜਾਬ ਵਿੱਚ ਫੈਸ਼ਨ ਬਣ ਚੁੱਕਿਆ ਹੈ, ਅੱਜ ਭੋਗਪੁਰ ਫਾਟਕਾ ਦੇ ਕੋਲ ਆਰ.ਕੇ. ਦੀ ਦੁਕਾਨ ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਅਨੁਸਾਰ ਆਰ.ਕੇ.ਦੀ ਦੁਕਾਨ ਦੇ ਬਾਹਰ ਪੱਖੇ ਰੱਖੇ ਹੋਏ ਸਨ ਅਤੇ ਇਕ ਟਰੱਕ ਉਹਨਾ ਦੀ ਦੁਕਾਨ ਦੇ ਸਾਹਮਣੇ ਖੜਾ ਹੋਇਆ ਵਿੱਚੋ ਦੋ ਜਣੇ ਬਾਹਰ ਨਿਕਲੇ ਉਹਨਾ ਨੇ ਆਲਾ ਦੁਆਲਾ ਦੇਖਿਆ ਦੁਕਾਨ ਅੰਦਰ ਕੋਈ ਨਾ ਦਿਸਣ ਕਰਕੇ ਉਹਨਾ ਨੇ ਪੱਖਾ ਚੁਕਿਆ ਗੱਡੀ ਵਿਚ ਰੱਖ ਲਿਆ ਦੋਨਾਂ ਜਣਿਆਂ ਦਾ ਸਾਰਾ ਕਾਰਨਾਮਾ ਸੀ.ਸੀ.ਕੈਮਰੇ ਵਿਚ ਕੈੈੈਦ ਹੋ ਗਿਆ | ਥਾਣਾ ਭੋਗਪੁਰ ਵਿਚ ਸੂਚਨਾ ਦਿਤੀ ਗਈ ਭੋਗਪੁਰ ਪੁਲਿਸ ਨੇ ਅੱਧੇ ਘੰਟੇ ਦੇ ਵਿਚ ਵਿੱਚ ਜਿਲਾ ਮੋਗੇ ਦੀ ਗੱਡੀ ਮੋਗੇ ਤੋ ਭੋਗਪੁਰ ਵਾਪਸ ਲੈ ਆਂਦੀ | ਦੁਕਾਨ ਮਾਲਕ ਆਰ.ਕੇ. ਸਾਹਿਬ ਨੂੰ ਪੱਖਾ ਵਾਪਸ ਮਿਲ ਗਿਆ, ਦੋਨੋਂ ਜਣੇ ਨਾਮੀ ਚੋਰ ਨਾ ਦਿਸਣ ਕਰਕੇ ਆਰ.ਕੇ.ਵਲੋਂ ਦੋਨਾਂ ਚੋਰਾ ਨੂੰ ਮਾਫੀ ਮੰਗਣ ਤੇ ਮੁਆਫ ਕਰ ਦਿੱਤਾ ਗਿਆ ਅਤੇ ਅੱਗੇ ਤੋਂ ਦੋਨਾਂ ਚੋਰਾ ਨੇ ਚੋਰੀ ਕਰਨ ਤੋਂ ਤੋਬਾ ਕੀਤੀ ਕਿਹਾ ਕਿ ਉਹ ਦੁਬਾਰਾ ਚੋਰੀ ਨਹੀਂ ਕਰਨ ਗੇ |
Author: Gurbhej Singh Anandpuri
ਮੁੱਖ ਸੰਪਾਦਕ