58 Views
ਤਰਨਤਾਰਨ: ਕਪੂਰਥਲਾ ਚੌਕ ਗੋਇੰਦਵਾਲ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਨਾਕੇ ’ਤੇ ਤਾਇਨਾਤ ਇਕ ਲੋਕਲ ਰੈਂਕ ਥਾਣੇਦਾਰ ਦੀ ਅਚਾਨਕ ਗੋਲੀ ਲੱਗਣ ਨਾਲ ਮੌਕੇ ’ਤੇ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਮੁਤਾਬਕ ਲੋਕਲ ਰੈਂਕ ਏ.ਐੱਸ.ਆਈ ਬਖਸ਼ੀਸ਼ ਸਿੰਘ (45) ਅੱਜ ਸਵੇਰੇ ਅੱਠ ਵਜੇ ਕਪੂਰਥਲਾ ਚੌਂਕ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਾਕੇ ’ਤੇ ਡਿਊਟੀ ਦੇਣ ਲਈ ਪੁੱਜੇ ਸਨ ਡਿਊਟੀ ਦੌਰਾਨ ਕਮਰੇ ਅੰਦਰ ਮੌਜੂਦ ਐੱਸ.ਐੱਲ.ਆਰ ਰਾਈਫਲ ਦੀ ਸਫਾਈ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਅਤੇ ਗਰਦਨ ਦੇ ਨਜ਼ਦੀਕ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
Author: Gurbhej Singh Anandpuri
ਮੁੱਖ ਸੰਪਾਦਕ