Home » ਧਾਰਮਿਕ » ਇਤਿਹਾਸ » ਦਸ਼ਮੇਸ਼ ਪਿਤਾ ਦ‍ਾ ਜੈਕਾਰਾ

ਦਸ਼ਮੇਸ਼ ਪਿਤਾ ਦ‍ਾ ਜੈਕਾਰਾ

55 Views

ਜੰਗਲਾਤ ਮਹਿਕਮੇਂ ਵਿਚ ਰੇਂਜ ਅਫਸਰ ਮਾਸੜ ਜੀ ਓਹਨੀ ਦਿਨੀਂ ਨੈਨੀਤਾਲ ਕੋਲ ਜਿਮ ਕੌਰਬਿਟ ਪਾਰਕ ਵਿਚ ਤਾਇਨਾਤ ਸਨ..!
ਐੱਨ.ਐੱਸ ਦਾ ਕੈਂਪ ਲਾਉਣ ਗਈਆਂ ਨੂੰ ਇੱਕ ਦਿਨ ਜੰਗਲ ਵਿਖਾਉਣ ਨਾਲ ਲੈ ਗਏ..ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਈ ਨਸਲਕੁਸ਼ੀ ਅਜੇ ਤਾਜਾ ਹੀ ਸੀ..!
ਕੁਝ ਕੂ ਕਦਮ ਤੁਰਨ ਮਗਰੋਂ ਇਹਸਾਸ ਹੋਇਆ ਕੇ ਸਾਡਾ ਪਿਛਾ ਕੀਤਾ ਜਾ ਰਿਹਾ..ਜਿਥੇ ਵੀ ਜਾਂਦੀਆਂ ਓਥੇ ਹੀ ਉਹ ਸਾਰੇ ਆ ਜਾਂਦੇ..ਦੰਦ ਕੱਢੀ ਜਾਣ ਤੇ ਨਾਲੇ ਆਖੀ ਜਾਣ..ਪੰਜਾਬ ਕਾ ਹੁਸਨ ਖੁਦ ਚਲਕੇ ਉੱਤਰ ਪ੍ਰਦੇਸ਼ ਆਇਆ ਹੈ..!
ਮਾਸੜ ਜੀ ਨੇ ਕੁਝ ਸੋਚ ਪੰਗਾ ਲੈਣਾ ਬੇਹਤਰ ਨਾ ਸਮਝਿਆ ਪਰ ਅੱਗੇ ਨਾਲੋਂ ਜਿਆਦਾ ਚੌਕੰਨੇ ਹੋ ਗਿਆਂ ਨੇ ਸਾਨੂੰ ਅੱਗੇ ਤੋਰ ਲਿਆ ਤੇ ਆਪ ਪਿੱਛੇ ਆਉਣਾ ਸ਼ੁਰੂ ਕਰ ਦਿੱਤਾ!

ਇੱਕ ਜਗਾ ਡੂੰਘੀ ਥਾਂ ਤੇ ਵੱਡੀ ਸਾਰੀ ਵਲਗਣ ਵਲ ਥੱਲੇ ਕਿੰਨੇ ਸਾਰੇ ਖੁੱਲੇ ਸ਼ੇਰ ਛੱਡੇ ਹੋਏ ਸਨ..!

ਸਾਡਾ ਪਿੱਛਾ ਕਰਦਾ ਮੁਸ਼ਟੰਡਿਆਂ ਦਾ ਉਹ ਗਰੁੱਪ ਸ਼ੇਖੀ ਮਾਰਨ ਖਾਤਿਰ ਕੰਡਿਆਲੀ ਤਾਰ ਪਾਰ ਕਰਕੇ ਅੰਦਰ ਵੱਲ ਬਣੀ ਬੰਨੀ ਤੇ ਤੁਰਨ ਲੱਗਾ..ਲੋਕਲ ਹੋਣ ਕਰਕੇ ਸ਼ਾਇਦ ਓਹਨਾ ਨੂੰ ਇੰਝ ਤੁਰਨ ਦਾ ਵਲ ਵੀ ਸੀ..!

ਅਚਾਨਕ ਠਾਹ ਦੀ ਅਵਾਜ ਆਈ ਤੇ ਬਹੁਤੀ ਸ਼ੇਖੀ ਮਾਰਦਾ ਇੱਕ ਮੁੰਡਾ ਨਾਲ ਉੱਗੇ ਰੁੱਖ ਦੀਆਂ ਟਾਹਣੀਆਂ ਵਿਚੋਂ ਦੀ ਹੁੰਦਾ ਹੋਇਆ ਸਿੱਧਾ ਹੇਠਾਂ ਜਾ ਪਿਆ..ਕੁਦਰਤੀ ਥੋੜੀ ਦੂਰ ਹੀ ਲੰਮੀਂ ਜੱਤ ਵਾਲਾ ਮੋਟਾ ਤਾਜਾ ਸ਼ੇਰ ਸੁੱਤਾ ਪਿਆ ਸੀ..ਬਚਾਓ ਬਚਾਓ ਦੀਆਂ ਅਵਾਜ ਸੁਣ ਉਸਦੀ ਨੀਂਦਰ ਖੁਲ ਗਈ..!
ਉਹ ਉਠਿਆ ਤੇ ਮੂੰਹ ਖੋਲ ਹੇਠਾਂ ਡਿੱਗੇ ਵੱਲ ਨੂੰ ਹੋ ਤੁਰਿਆ..ਬਾਕੀ ਕਿੰਨੇ ਸਾਰੇ ਵੇਖਣ ਆਏ ਲੋਕ ਹੋਣ ਵਾਲੇ ਇਸ ਵਰਤਾਰੇ ਬਾਰੇ ਸੋਚ ਦੂਰ ਦੂਰ ਨੱਸ ਗਏ..!
ਬਿਨਾ ਦੇਰੀ ਕੀਤੀਆਂ ਮਾਸੜ ਹੁਰਾਂ ਆਪਣੀ ਦਸਤਾਰ ਲਾਹੀ..ਸ਼ਾਇਦ ਅੰਦਾਜਾ ਹੋ ਗਿਆ ਸੀ ਕੇ ਏਡੀ ਲੰਮੀ ਨਹੀਂ ਜਾ ਸਕਦੀ..ਓਹਨਾ ਓਸੇ ਵੇਲੇ ਮੇਰੇ ਗੱਲ ਪਾਈ ਚੁੰਨੀ ਧਰੂਹ ਲਈ..ਦੋ ਚੁੰਨੀਆਂ ਹੋਰ ਇੱਕਠੀਆਂ ਕਰ ਛੇਤੀ ਨਾਲ ਗੰਢ ਬੰਨੀ ਤੇ ਹੇਠਾਂ ਲਮਕਾ ਦਿੱਤੀ..ਏਧਰ ਸ਼ੇਰ ਦੇ ਵਧਦੇ ਕਦਮ ਅਤੇ ਓਧਰ ਬਚਾਊ ਬਚਾਓ ਕਰਦੇ ਦੀ ਆਸਮਾਨ ਚੀਰਵੀਂ ਅਵਾਜ..!

ਅਖੀਰ ਮਾਸੜ ਹੁਰਾਂ ਉੱਚੀ ਸਾਰੀ ਜੈਕਾਰਾ ਛੱਡਿਆ..ਬੋਲੇ ਸੋ ਨਿਹਾਲ..ਅਸੀ ਸਾਰੀਆਂ ਨੇ ਅੱਗਿਓਂ ਓਦੋਂ ਵੀ ਉਚੀ ਅਵਾਜ ਵਿਚ ਬੋਲੇ ਸੋ ਨਿਹਾਲ ਆਖ ਦਿੱਤਾ..ਹੈਰਾਨ ਹੋ ਗਈਆਂ..ਕਿਓੰਕੇ ਕਾਹਲੇ ਕਦਮੀਂ ਤੁਰਿਆ ਆਉਂਦਾ ਸ਼ੇਰ ਹੁਣ ਥੋੜਾ ਹੌਲੀ ਹੋ ਗਿਆ..ਏਧਰ ਮੁੰਡਾ ਛੇਤੀ ਨਾਲ ਪੱਗ ਦਾ ਸਿਰਾ ਫੜ ਬਾਹਰ ਨਿੱਕਲ ਆਇਆ!

ਆਉਂਦਿਆਂ ਹੀ ਪੈਰੀ ਪੈ ਗਿਆ..ਆਖਣ ਲੱਗਾ ਸਰਦਾਰ ਜੀ ਮੁਆਫ ਕਰ ਦੀਓ ਸਾਥੋਂ ਗਲਤੀ ਹੋ ਗਈ ਪਰ ਜੋ ਤੁਸੀਂ ਹੁਣੇ ਹੁਣੇ ਹੀ ਉਚੀ ਸਾਰੀ ਅਵਾਜ ਵਿਚ ਕੁਝ ਆਖਿਆ ਸੀ..ਉਹ ਇੱਕ ਵੇਰ ਫੇਰ ਦੁਰਹਾਓ..ਜਾਦੂ ਵਾਂਙ ਅਸਰ ਕੀਤਾ ਮੇਰੇ ਮੁੱਕ ਗਏ ਤੇ!

ਅਸੀਂ ਓਹੀ ਜੈਕਾਰਾ ਇੱਕ ਵੇਰ ਫੇਰ ਛੱਡ ਦਿੱਤਾ..ਇਸ ਵੇਰ ਓਹਨਾ ਨੇ ਵੀ ਪੂਰੀ ਤਾਕਤ ਨਾਲ ਜੁਆਬ ਦਿੱਤਾ..ਇੱਕਠੀ ਹੋ ਗਈ ਭੀੜ ਵਿਚੋਂ ਕਈ ਪੁੱਛੀ ਜਾਵਣ..ਇਸ ਤਲਿਸਮੀਂ ਜੈਕਾਰੇ ਕਾ ਆਖਿਰ ਮਤਲਬ ਕਯਾ ਹੈ ਤਾਂ ਮਾਸੜ ਹੂਰੀ ਆਖਣ ਲੱਗੇ ਭਾਈ ਜਦੋਂ ਕਿਸੇ ਮਜਲੂਮ ਨੂੰ ਬਚਾਣਾ ਔਰ ਕਿਸੀ ਦੁਨਿਆਵੀ ਸ਼ੇਰ ਨੂੰ ਡਰਾਨਾ ਹੋਏ ਤੋਂ ਦਸਮ ਪਿਤਾ ਨੇ ਹਮੇ ਇੱਕ ਐਸਾ ਹਥਿਆਰ ਦਿਆ ਜੋ ਦੁਨੀਆ ਕੋ ਬਿਲਕੁਲ ਭੀ ਨਹੀਂ ਦਿਖਤਾ..!

ਪਿੱਛੇ ਜਿਹੇ ਚੜਾਈ ਕਰ ਗਏ ਪਰ ਅਖੀਰ ਤੱਕ ਏਨੀ ਗੱਲ ਆਖਦੇ ਰਹੇ ਕੇ ਬੱਚਿਓ ਜਦੋਂ ਮੁਸ਼ਕਿਲ ਵਿਚ ਫਸਿਆ ਨੂੰ ਕੋਈ ਵੀ ਰਾਹ ਨਾ ਦਿਸਦਾ ਹੋਵੇ ਤਾਂ ਦਸਮ ਪਿਤਾ ਨੂੰ ਧਿਆ ਕੇ ਬੱਸ ਉਚੀ ਸਾਰੀ ਇੱਕ ਜੈਕਾਰਾ ਛੱਡਿਆ ਕਰੋ..ਉਹ ਆਪ ਸਹਾਈ ਹੁੰਦਾ!

ਹਰਪ੍ਰੀਤ ਸਿੰਘ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?