58 Views
ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਦਾ ਕੋਈ ਗੀਤ ਕਦੋਂ ਆਵੇਗਾ, ਪਰ SYL ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦਾ ਉਹ ਮੁੰਡਾ ਆਪਣੀ ਲੇਖਣੀ ਤੇ ਗਾਇਕੀ ਨਾਲ ਉਹ ਸਫ਼ਰ ਪੂਰਾ ਕਰ ਗਿਆ ਜਿਹੜਾ ਪੰਜਾਬੀ ਸੰਗੀਤ ਦੇ ਹੁਣ ਤਕ ਦੇ ਪੂਰੇ ਇਤਿਹਾਸ ਵਿਚ ਕਿਸੇ ਵੀ ਗਾਇਕ ਜਾਂ ਕਲਾਕਾਰ ਦੇ ਹਿੱਸੇ ਨਹੀਂ ਆਇਆ, ਬੇਸ਼ੱਕ ਕਈ ਸਾਰੀਆਂ ਸ਼ਲਾਘਾਯੋਗ ਕੋਸ਼ਿਸ਼ਾਂ ਇਸ ਪਾਸੇ ਜਰੂਰ ਹੋਈਆਂ ਹਨ. ਸਿੱਧੂ ਨੇ ਆਪਣੇ ਇਸ ਇਕੱਲੇ ਗੀਤ ਅੰਦਰ ਹੀ ਆਪਣੀ ਹੁਣ ਤਕ ਦੀ ਗਾਇਕੀ ਦਾ ਸਰਬੋਤਮ ਦ੍ਰਿਸ਼ ਪੇਸ਼ ਕੀਤਾ ਹੈ. ਮੈਨੂੰ ਕੋਈ ਸ਼ੱਕ ਨਹੀਂ ਕਿ ਅਜਿਹੇ ਗੀਤ ਗਾਉਣ ਵਾਲਾ ਸਾਡਾ ਮੁੰਡਾ ਅੱਜ ਜਾਂ ਕੱਲ੍ਹ ਮਾਰਿਆ ਹੀ ਜਾਣਾ ਸੀ.
~ਪਰਮਿੰਦਰ ਸਿੰਘ ਸ਼ੌਂਕੀ
Author: Gurbhej Singh Anandpuri
ਮੁੱਖ ਸੰਪਾਦਕ