Home » ਧਾਰਮਿਕ » ਇਤਿਹਾਸ » ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਤੇ ਕੀ ਬੀਤੀ ??

ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਤੇ ਕੀ ਬੀਤੀ ??

145 Views

ਸਿੱਧੂ ਮੂਸੇ ਵਾਲੇ ਦੇ ਨਵੇਂ ਗੀਤ SYL ਵਿੱਚ ਨਾਂ ਆਉਣ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਛਿੜਿਆ ਹੈ , SYL ਚ ਪਾਣੀ ਦੀ ਜਗਾਹ ਡੇਕਾਂ ਜਟਾਣੇ ਹੋਰਾਂ ਨੇ ਹੀ ਉਗਾਈਆਂ ਸੀ.
ਪਰ ਅੱਗੇ ਦਿਲ ਕਰੜਾ ਕਰਕੇ ਸੁਣਿਓ ਕਿ ਭਾਈ ਜਟਾਣੇ ਦੇ ਪਰਿਵਾਰ ਨਾਲ ਕੀ ਜ਼ੁਲਮ ਹੋਇਆ..
29 ਅਗਸਤ 1991 ਨੂੰ ਚੰਡੀਗੜ ਚ SSP ਸੁਮੇਧ ਸੈਣੀ ਤੇ ਹਮਲਾ ਹੁੰਦਾ ਹੈ , ਉਸ ਹਮਲੇ ਚ ਭਾਈ ਬਲਵਿੰਦਰ ਸਿੰਘ ਜਟਾਣਾ , ਚਰਨਜੀਤ ਸਿੰਘ ਚੰਨਾ ਝੱਲੀਆਂ , ਹਰਮੀਤ ਸਿੰਘ ਭਾਓਆਲ, ਬਿਸ਼ੇਸ਼ਰ ਸਿੰਘ ਲੁਹਾਰੀ ਆਦਿ ਸਿੰਘਾਂ ਦਾ ਨਾਂ ਬੋਲਦਾ ਹੈ.. SSP ਸੁਮੇਧ ਸੈਣੀ ਇਸ ਹਮਲੇ ਵਿੱਚ ਸਖਤ ਜ਼ਖਮੀ ਹੁੰਦਾ ਹੈ ਤੇ PGI ਦਾਖਲ ਸੀ … ਗੁਰਮੀਤ ਪਿੰਕੀ ਇੱਕ ਇੰਟਰਵਿਊ ਵਿੱਚ ਦੱਸਦਾ ਹੈ ਕੀ ਜਦੋਂ ਉਹ ਸੈਣੀ ਦਾ ਹਾਲ ਪਤਾ ਕਰਨ ਗਿਆ ਤਾਂ ਸੈਣੀ ਨੇ ਉਹਨੂੰ ਕਿਹਾ “ਆਪਾਂ ਛੱਡਣੇ ਨੀ” ..
ਫੇਰ ਨਿਹੰਗ ਅਜੀਤ ਸਿੰਘ ਨੂੰ ਜਟਾਣੇ ਦੇ ਪਰਿਵਾਰ ਤੇ ਹਮਲਾ ਕਰਨ ਕੰਮ ਸੌਂਪਿਆ ਗਿਆ
ਇਸੇ ਰਾਤ ਨਿਹੰਗਾਂ ਦਾ ਇਕ ਟੋਲਾ ਖੁਮਾਣੋਂ ਕੋਲ ਉੱਚੇ ਜਟਾਣੇ ਪਿੰਡ ਪਹੁੰਚਿਆ।ਇਹ ਟੋਲਾ ਭਾਈ ਬਲਵਿੰਦਰ ਸਿੰਘ ਦਾ ਘਰ ਲੱਭਦਾ ਰਿਹਾ, ਉਹਨਾਂ ਨੂੰ ਪਤਾ ਲੱਗਾ ਕਿ ਭਾਈ ਬਲਵਿੰਦਰ ਸਿੰਘ ਦਾ ਪਿੰਡ ਤਾਂ ਚਮਕੌਰ ਸਾਹਿਬ ਦੇ ਕੋਲ ਹੈ।ਕਾਤਲਾਂ ਦਾ ਇਹ ਟੋਲਾ ਤਡ਼ਕੇ ਸਵੇਰ ਦੇ ਵਕਤ ਜਟਾਣੇ ਪਹੁੰਚਿਆ ਤੇ ਭਾਈ ਬਲਵਿੰਦਰ ਸਿੰਘ ਦੇ ਮਕਾਨ ਦਾ ਬੂਹਾ ਖਡ਼ਕਾਇਆ।ਜਿਉਂ ਹੀ ਘਰਦਿਆਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇਸ ਨਿਹੰਗ ਟੋਲੇ ਨੇ ਗੋਲੀਆਂ ਦਾ ਮੀਂਹ ਵਰਾ੍ਹ ਦਿੱਤਾ ਭਾਈ ਬਲਵਿੰਦਰ ਸਿੰਘ ਦੀ ਦਾਦੀ ਦਵਾਰਕੀ ਕੌਰ(80 ਸਾਲ),ਚਾਚੀ/ ਮਾਸੀ ਜਸਮੇਰ ਕੌਰ(40 ਸਾਲ),ਭੈਣ ਮਨਪ੍ਰੀਤ ਕੌਰ(13ਸਾਲ),ਤੇ ਪੋਲੀਓ ਗ੍ਰਸਤ ਭਾਣਜਾ ਸਿਮਰਨਜੀਤ ਸਿੰਘ(5 ਸਾਲ) ਨੂੰ ਅਧਮੋਏ ਜਾਂ ਕਤਲ ਕਰ ਕੇ ਲਾਸ਼ਾਂ ਉੱਪਰ ਕੱਪਡ਼ੇ ਸੁੱਟ ਕੇ ਅੱਗ ਲਾ ਦਿੱਤੀ ਗਈ।ਸਡ਼ਦਾ-ਬਲਦਾ ਘਰ ਛੱਡ ਕੇ ਤਸੱਲੀ ਨਾਲ ਕਾਤਲ ਟੋਲਾ ਚਲਾ ਗਿਆ।
ਸਰਕਾਰ ਦੇ ਇਸ ਕਹਿਰ ਨੇ ਭਾਈ ਜਟਾਣੇ ਨੂੰ ਬਹੁਤ ਭਿਆਨਕ ਮਾਨਸਿਕ ਸੰਤਾਪ ਦਿੱਤਾ ਪਰ ਉਸ ਨੇ ਆਪਣੇ ਆਪ ਉਪਰ ਕਾਬੂ ਰੱਖਿਆ।ਉਹ ਡੋਲਿਆ ਨਹੀਂ,ਸਿਦਕ ਤੋਂ ਕੰਮ ਲਿਆ।
ਉਹਦਾ ਜਵਾਬ ਸੀ ਕਿ ਸਰਕਾਰ ਆਪਣੇ ਪਰਿਵਾਰਾਂ ਨੂੰ ਮਾਰ ਕੇ ਸਾਨੂੰ ਉਕਸਾ ਰਹੀ ਹੈ ਕਿ ਅਸੀਂ ਗੁੱਸੇ ਵਿੱਚ ਆ ਕੇ ਬੇਗੁਨਾਹਾਂ ਨੂੰ ਮਾਰੀਏ, ਪਰ ਸਿੱਖ ਗੁੱਸੇ ਵਿੱਚ ਬੇਗੁਨਾਹਾਂ ਦੇ ਕਤਲ ਨੀ ਕਰਦੇ .

ਇਸ ਕਤਲੇਆਮ ਤੋਂ ਕੁੱਝ ਦਿਨਾਂ ਬਾਅਦ 7 ਸਤੰਬਰ ਨੂੰ ਕਿਸੇ ਮੁਖਬਰ ਦੀ ਮੁਖਬਰੀ ਤੇ ਪਟਿਆਲੇ ਜਿਲੇ ਦੇ ਪਿੰਡ ਸਾਧੂਗੜ੍ਹ ਕੋਲ ਹੋਏ ਮੁਕਾਬਲੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਵੀ ਸ਼ਹੀਦ ਹੋ ਗਏ..
ਇਹਨਾਂ ਸਿੰਘਾਂ ਦੇ ਭੋਗਾਂ ਤੇ ਉਦੋਂ ਕਈ ਪੰਥਕ ਕਹਾਉਂਦੇ ਲੀਡਰ ਆਇਆ ਕਰਦੇ ਸੀ ਤੇ ਛਾਤੀ ਤੇ ਹੱਥ ਮਾਰ ਮਾਰ ਕਿਹਾ ਕਰਦੇ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਅਸੀਂ ਇਹਨਾਂ ਕਤਲ ਅਫਸਰਾਂ ਨੂੰ ਸਖਤ ਸਜ਼ਾਵਾਂ ਦੇਵਾਂਗੇ..

ਫੇਰ ਸਰਕਾਰਾਂ ਵੀ ਬਣੀਆਂ ਤੇ ਇਹਨਾਂ ਕਾਤਲ ਅਫਸਰਾਂ ਨੂੰ “ਤਰੱਕੀਆਂ” ਦੇ ਕੇ “ਸਖਤ ਸਜ਼ਾਵਾਂ” ਵੀ ਦਿੱਤੀਆਂ ਗਈਆਂ…

—-Harkewal Rakkar

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?