ਕਪੂਰਥਲਾ 24 ਜੂਨ ( ਮਨਪ੍ਰੀਤ ਸਿੰਘ ) ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਲੋਂ ਗੁਰਬਾਣੀ ਕੰਠ ਮੁਕਾਬਲੇ 26 ਜੂਨ ਨੂੰ ਸਵੇਰੇ 10 ਤੋਂ ਇਕ ਵਜੇ ਤੱਕ ਸੁਸਾਇਟੀ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਦੇ ਉਦੱਮ ਨਾਲ ਹਰ ਸਾਲ ਵਾਂਗ ਗੁਰੂ ਨਾਨਕ ਧਰਮਸ਼ਾਲਾ ਸੁਲਤਾਨਪੁਰ ਰੋਡ ਕਪੂਰਥਲਾ ਵਿਖੇ ਕਰਵਾਏ ਜਾ ਰਹੇ ਹਨ। ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਮੀਡੀਆ ਇੰਚਾਰਜ ਨੇ ਦੱਸਿਆ ਕਿ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਜੇਤੂਆਂ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਗੁਰਬਾਣੀ ਕੰਠ ਕਰਨ ਦੀ ਦ੍ਰਿੜਤਾ ਤੇ ਬੱਚਿਆਂ ਦਾ ਗਿਆਨ ਵਧਾਉਣ ਦੇ ਮੰਤਵ ਨਾਲ ਮੁਕਾਬਲੇ ਗੁਰੂ ਨਾਨਕ ਧਰਮਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਦੇ ਤੇ ਸੰਗਤਾਂ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਨੇ ਦੱਸਿਆ ਕਿ ਤਿਆਰੀਆਂ ਮੁਕੰਮਲ ਹਨ ਬੱਚਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਸਬੰਧੀ ਹੋਈ ਇੱਕਤਰਤਾ ਵਿੱਚ ਧਰਮਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਪ੍ਰਧਾਨ ਪ੍ਰੀਤਪਾਲ ਸਿੰਘ ਸੋਨੂੰ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ ਸਾਧੂ ਸਿੰਘ ਭੁਪਿੰਦਰ ਸਿੰਘ ਗਗਨਦੀਪ ਸਿੰਘ ਦਵਿੰਦਰ ਸਿੰਘ ਲਖਵਿੰਦਰ ਸਿੰਘ ਬਲਜਿੰਦਰ ਸਿੰਘ ਰਵਨੀਤ ਸਿੰਘ ਮਨਪ੍ਰੀਤ ਸਿੰਘ ਭਾਟੀਆ ਹਰਮਨਦੀਪ ਸਿੰਘ ਜਸਕਰਨਪ੍ਰੀਤ ਸਿੰਘ ਅਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਸਨ