ਸਫ਼ਰ-ਏ-ਬੰਦਾ ਬਹਾਦਰ

34

ਸਫ਼ਰ-ਏ-ਬੰਦਾ ਬਹਾਦਰ (✍????ਲਿਖਤ_ਤਾਜੀਮਨੂਰ ਕੌਰ)

ਰਾਮਦੇਵ ਰਾਜਪੂਤ ਘਰ ਜੰਮਿਆ ਸੀ ਇੱਕ ਯੋਧਾ ।
ਰਜੌੜੀ ‘ਚ ਜੰਮਿਆ ਲਛਮਣ ਦੇਵ ਨਾਉਂ ਸੀ ਉਹਦਾ|
ਸ਼ੌਕੀਨ ਸੀ ਸ਼ਿਕਾਰ ਅਤੇ ਘੁੜ ਸਵਾਰੀ ਦਾ । ਜ਼ਿੰਦਗੀ ਬਦਲ ਕੇ ਰੱਖ ਗਿਆ ਉਸਦੀ ਕਿੱਸਾ ਹਿਰਨੀ ਇੱਕ ਮਾਰੀ ਦਾ|
ਦੇਖ ਨਹੀਂ ਸਕਿਆ ਉਹ ਅੱਖਾਂ ਸਾਹਮਣੇ ਬੱਚੇ ਹਿਰਨੀ ਦੇ ਮਰਦੇ । ਬਣ ਗਿਆ ਵੈਰਾਗੀ ਛੱਡ ਗਿਆ ਆਪਣੇ ਘਰਦੇ|
ਬਣ ਜਾਨਕੀ ਪ੍ਰਸ਼ਾਦ ਦਾ ਚੇਲਾ ਨਾਉਂ ਰੱਖਿਆ ਮਾਧੋ ਦਾਸ । ਪਰ ਮੰਨ ਦੀ ਸ਼ਾਂਤੀ ਨਹੀਂ ਮਿਲੀ ਸੋ ਚਲ ਗਿਆ ਕੋਲ ਜੋਗੀ ਰਾਮਦਾਸ|
ਨਾਸਿਕ ਦਰਸ਼ਨ ਕਰ ਟਿਕ ਗਿਆ ਗੋਦਾਵਰੀ ਕੰਢੇ । ਜਿੱਥੇ ਔਘੜ ਨਾਥ ਇਸ ਨੂੰ ਬੈਰਾਗ ਮੱਤ ਦੇ ਗਿਆਨ ਪਰਚੇ ਵੰਡੇ|
ਔਘੜ ਨਾਥ ਦੀ ਸੇਵਾ ਕਰ ਇਸ ਪਾ ਲਈਆਂ ਰਿਧੀਆਂ ਸਿਧੀਆਂ । ਗੋਦਾਵਰੀ ਕੰਢੇ ਡੇਰਾ ਪਾ ਕੇ ਛੇਤੀ ਹੀ ਧੁੰਮਾਂ ਪੈ ਗਈਆਂ ਇਹਦੀਆਂ|
ਬਹੁਤੀ ਪ੍ਰਸਿੱਧੀ ਇਸ ਨੂੰ ਰਾਸ ਨਾ ਆਈ । ਹੰਕਾਰ ਆਪਣੀ ਜੋਤ ਇਸ ਦੇ ਮਨ ਅੰਦਰ ਆਣ ਟਿਕਾਈ|
ਹੋਰ ਸਾਧੂਆਂ ਨੂੰ ਇਹ ਡੇਰੇ ਬੁਲਾਉਣ ਲੱਗਾ
। ਪਲੰਘ ‘ਤੇ ਬਿਠਾ ਫਿਰ ਥੱਲੇ ਸੁੱਟ ਉਨ੍ਹਾਂ ਦੀ ਖਿੱਲੀ ਉਡਾਉਣ ਲੱਗਾ|
ਉਸਦੇ ਇਹ ਚਰਚੇ ਜਦ ਸੁਣੇ ਦਸਮ ਪਾਤਸ਼ਾਹ ਨੇ । ਕਿਹਾ_ਪੈਣੇ ਇਸ ਦੇ ਹੰਕਾਰ ਦੇ ਬੱਦਲ ਧਰਤੀ ‘ਤੇ ਲਾਹਣੇ|
ਪਹੁੰਚੇ ਜਦ ਗੁਰੂ ਜੀ ਮਾਧੋ ਦਾਸ ਦੇ ਡੇਰੇ ।
ਸੁਨਸਾਨ ਸੀ ਦਿੱਸਿਆ ਨਹੀਂ ਕੋਈ ਚਾਰ ਚੁਫੇਰੇ|
ਬੈਠੇ ਗੁਰੁੂ ਜੀ ਇਸ ਦੇ ਪਲੰਘ ਉੱਤੇ । ਸਾਰੇ ਮੰਤਰ ਉਸ ਪੜ੍ਹ ਲਏ ਕਿ ਗੁਰੂ ਜੀ ਨੂੰ ਵੀ ਥੱਲੇ ਸੁੱਟੇ|
ਪਰ ਗਏ ਉਸਦੇ ਸਾਰੇ ਯਤਨ ਬੇਕਾਰ । ਅੰਤ ਆ ਉਸ ਮੰਗੀ ਮਾਫ਼ੀ ਤੇ ਗਿਆ ਹਾਰ|
ਗੁਰੂ ਜੀ ਨੇ ਦਿੱਤੇ ਉਸਨੂੰ ਗਿਆਨ ਦੇ ਮੋਤੀ । ਫਿਰ ਜਾ ਕੇ ਆਈ ਉਸ ਨੂੰ ਸੋਝੀ|
ਉਸ ਆਖਿਆ……,
ਗੁਰੂ ਜੀ ਅੱਜ ਤੋਂ ਮੈਂ ਤੁਹਾਡਾ ਹੀ ਬੰਦਾ । ਨਹੀਂ ਕਰਾਂਗਾ ਮੈਂ ਕੰਮ ਕੋਈ ਮੰਦਾ|
ਅੰਮ੍ਰਿਤ ਛੱਕ ਕੇ ਬਣ ਗਿਆ ਉਹ’ਗੁਰੂ ਦਾ ਬੰਦਾ’। ਆਖਿਆ.. ਨਹੀਂ ਛੱਡਣਾ ਪੰਜਾਬ ‘ਚ ਹਾਕਮ ਕੋਈ ਗੰਦਾ|
ਚੜਿਆ ਪੰਜਾਬ ਵੱਲ ਫਿਰ ਉਹ ਸੂਰਮਾ ।ਵੈਰੀ ਦੱਲ ਦਾ ਕੁੱਟਦੇ ਹੋਏ ਚੂਰਮਾ|
ਸਾਰੇ ਵੈਰੀ ਮੁਕਾ ।ਪਹੁੰਚਿਆ ਵਿੱਚ ਚੱਪੜ ਚਿੜੀ ਦੇ ਮੈਦਾਂ|
ਮਾਰ ਮੁਕਾਇਆ ਉਸ ਛੋਟੇ ਸਾਹਿਬਜ਼ਾਦਿਆਂ ਦਾ ਗੁਨਾਹਗਾਰ ।ਮਾਤਾ ਗੁਜਰ ਕੌਰ ਜੀ ਦਾ ਵੀ ਸੀ ਜੋ ਕਰਜ਼ਦਾਰ|
ਹੋ ਗਿਆ ਅਮਰ ‘ਬੰਦਾ’ ਏਸ ਜਹਾਨ ‘ਤੇ ।
“ਨੂਰ” ਦਾ ਲੱਖ ਵਾਰੀ ਪ੍ਰਣਾਮ ਜਿਸਨੂੰ, ਗੁਰੁੂ ਦਾ ਸਿੰਘ ਉਹ ਮਹਾਨ ਏ|

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?