ਸ਼ਾਹਪੁਰਕੰਢੀ 25 ਜੂਨ ( ਸੁਖਵਿੰਦਰ ਜੰਡੀਰ ) ਸ਼ਾਹਪੁਰ ਕੰਢੀ ਤੋਂ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਸਮਾਈਲ ਸ਼ਰਮਾ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਸੰਤੋਸ਼ ਸ਼ਰਮਾ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਦੇ ਹੋਏ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ , ਸੰਤੋਸ਼ ਸਰਮਾ ਜੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਪਰਿਵਾਰ ਵੱਲੋਂ ਬਹੁਤ ਸੇਵਾ ਕੀਤੀ ਗਈ ਪਰ ਮਾਲਿਕ ਦੇ ਹੁਕਮ ਅਨੁਸਾਰ ਘਲੇ ਆਵਹਿ ਨਾਨਕਾ ਸਦੇ ਉਠੀ ਜਾਹੇ ਦੇ ਅਨੁਸਾਰ ਆਪਣੇ ਨੰਬਰ ਮੁਤਾਬਿਕ ਸਭ ਨੂੰ ਅਲਵਿਦਾ ਕਹਿ ਗਏ ਉਨ੍ਹਾਂ ਦੀ ਉਮਰ ਤਕਰੀਬਨ 65 ਸਾਲ ਸੀ ਪਰਿਵਾਰ ਵੱਲੋਂ ਸ੍ਰੀ ਲਕਸ਼ਮੀ ਨਰਾਇਣ ਮੰਦਰ ਸ਼ਾਹਪੁਰ ਕੰਢੀ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਭੂ-ਚਰਨਾਂ ਵਿਚ 30 ਜੂਨ ਵੀਰਵਾਰ ਨੂੰ ਪ੍ਰਾਰਥਨਾ ਅਰਜ਼ੋਈ ਕੀਤੀ ਜਾਵੇਗੀ ਪਰਿਵਾਰ ਵੱਲੋਂ ਸਭ ਨੂੰ ਲਕਸ਼ਮੀ ਨਰਾਇਣ ਮੰਦਰ ਵਿਖੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ ਅੱਜ ਮਾਤਾ ਸੰਤੋਸ਼ ਸ਼ਰਮਾ ਜੀ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਓਪੀ ਵਰਮਾਂ ਪੱਤਰਕਾਰ, ਸੁਖਵਿੰਦਰ ਜੰਡੀਰ ਪੱਤਰਕਾਰ, ਟਿੰਕੂ ਸਾਬ ਪੱਤਰਕਾਰ, ਪ੍ਰਮਜੀਤ ਸਿੰਘ ਬੋਪਾਰਾਏ, ਮਨੀਸ਼ ਪੱਤਰਕਾਰ, ਗੁਰਦੇਵ ਸਿੰਘ ਪੱਤਰਕਾਰ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ