ਭੋਗਪੁਰ 25 ਜੂਨ (ਸੁਖਵਿੰਦਰ ਜੰਡੀਰ) ਪੰਚਾਇਤ ਵਿਭਾਗ ਵਲੋਂ ਇਥੋਂ ਦੇ ਪਿੰਡ ਮੋਗਾ ਦੀ ਸੱਤ ਏਕੜ ਪੰਚਾਇਤ ਜ਼ਮੀਨੀ ਤੋਂ ਅੱਜ ਨਾਜਾਇਜ਼ ਕਬਜ਼ਾ ਛਡਵਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਲੰਧਰ ਨੇ ਸੁਦਰਸ਼ਨ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਰਣਜੀਤ ਸਿੰਘ, ਹਿੰਮਤ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਮੋਗਾ ਕਬਜਾਧਾਰਕ ਰਣਜੀਤ ਸਿੰਘ ਨੇ ਦਸਿਆ ਕਿ ਉਹਨਾ ਦੇ ਪਰਿਵਾਰ ਦਾ ਪਿਛਲੇ 128 ਸਾਲ ਤੋਂ ਇਸ 7 ਏਕੜ ਦੇ ਕਰੀਬ ਕਬਜਾ ਹੈ ਅਤੇ ਉਹਨਾ ਨੇ ਬੀਡੀਪੀਓ ਜਲੰਧਰ ਦੇ ਫੈਸਲੇ ਵਿਰੁੁੱਧ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਕੋਲ ਸਾਲ 2014 ਵਿਚ ਅਪੀਲ ਦਾਖਲ ਕੀਤੀ ਸੀ ਉਹਨਾ ਦਸਿਆ ਕਿ ਡਾਇਰੈਕਟਰ ਦੇ ਫੈਸਲੇ ਦੀ ਉਡੀਕ ਕੀਤੇ ਬਿਨਾ ਹੀ ਉਹਨਾ ਦੀ 7 ਏਕੜ ਜਮੀਨ ਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਕਬਜ਼ਾ ਕਰ ਲਿਆ | ਪਿੰਡ ਮੋਗਾ ਦੇ ਸਰਪੰਚ ਸਾਬੀ ਦਾ ਕਹਿਣਾ ਹੈ ਕਿ ਡਾਇਰੈਕਟਰ ਕੋਲ ਸਬੰਧੀ ਧਿਰਾਂ ਦਾ ਮੁਕੱਦਮਾ ਜ਼ਰੂਰ ਚਲ ਰਿਹਾ ਹੈ ਪਰ ਇਹਨਾਂ ਕੋਲ ਕਿਸੇ ਉਚ ਸਰਕਾਰੀ ਅਫਸਰ ਜਾ ਅਦਾਲਤ ਵਲੋਂ ਜ਼ਮੀਨ ਤੇ ਸਟੇਅ ਦੇ ਕਾਗਜ਼ਾਤ ਨਹੀਂ ਹਨ |
Author: Gurbhej Singh Anandpuri
ਮੁੱਖ ਸੰਪਾਦਕ