Syl ਧਿਆਨ ਨਾਲ ਸੁਣਿਓ।
ਕੱਲੀ ਕੱਲੀ ਗੱਲ ਮਨ ਨਾਲ ਬੁਣਿਓ।
90 ਦੇ ਦਹਾਕੇ ਵਾਲੀ ਗੱਲ ਸੱਜਣੋ,
ਗੀਤ ਵਿੱਚ ਕਾਲੇ ਦੌਰ ਨੂੰ ਫਰੋਲਦਾ ।
ਹਾਕਮਾਂ ਨੂੰ ਰੜਕੇ ਸੀ ਗੀਤ ਜਿਸਦੇ,
ਟਿੱਬਿਆਂ ਦਾ ਪੁੱਤ ਸਿਵਿਆਂ ਚੋਂ ਬੋਲਦਾ।
–
ਹੌਸਲੇ ਤੇਰੇ ਨੂੰ ਯਾਦ ਕਰੂ ਦੁਨੀਆਂ।
ਮੌਤ ਵੱਲ ਜਾਦੀਆਂ ਤੂੰ ਰਾਹਾਂ ਚੁਣੀਆਂ।
ਸਮਾ ਉਤੇ ਸਦਾ ਪਰਵਾਨੇ ਸੜਦੇ,
ਅਣਖਾਂ ਨੂੰ ਮੂਸੇਵਾਲਾ ਰਹਿੰਦਾ ਟੋਲਦਾ।
ਹਾਕਮਾਂ ਨੂੰ ਰੜਕੇ ਸੀ ਗੀਤ ਜਿਸਦੇ,
ਟਿੱਬਿਆਂ ਦਾ ਪੁੱਤ ਕਬਰਾਂ ਚੋਂ ਬੋਲਦਾ।
–
ਪਾਣੀ ਛੱਡੋ ਕਹਿੰਦਾ ਤੁਪਕਾ ਨਾ ਦੇਣਾ ਏ।
ਜੇਲਾਂ ਵਿੱਚ ਬੈਠਿਆਂ ਨੂੰ ਏਹੋ ਮੇਹਣਾ ਏ।
ਉਠਣੇ ਜਟਾਣੇ ਜਹੇ ਕਈ ਸੂਰਮੇ,
ਸੂਰਮਾ ਸੀ ਵੈਰੀਆਂ ਦਾ ਖੂਨ ਡੋਲਦਾ।
ਹਾਕਮਾਂ ਨੂੰ ਰੜਕੇ ਸੀ ਗੀਤ ਜਿਸਦੇ,
ਟਿੱਬਿਆਂ ਦਾ ਪੁੱਤ ਕਬਰਾਂ ਚੋਂ ਬੋਲਦਾ।
–
ਹੌਸਲੇ ਬਗੈਰ ਗੀਤ ਲਿਖੇ ਜਾਦੇਂ ਨਹੀਂ।
ਸੋਧਣੇ ਜੋ ਟਾਰਗੇਟ ਮਿਥੇ ਜਾਦੇਂ ਨਹੀਂ।
ਕਦੇ ਕਦੇ ਲੱਕ ਤੇ ਬਰੂਦ ਬੰਨਣਾ,
ਇਹ ਕੰਮ ਹੁੰਦਾ ਨਹੀਓਂ ਬੰਦੇ ਸੋਲ ਦਾ।
ਹਾਕਮਾਂ ਨੂੰ ਰੜਕੇ ਸੀ ਗੀਤ ਜਿਸਦੇ
ਟਿੱਬਿਆਂ ਦਾ ਪੁੱਤ ਕਬਰਾਂ ਚੋਂ ਬੋਲਦਾ।
–
ਮਰਕੇ ਵੀ ਮਰਨਾ ਨਹੀਂ ਸਿੱਧੂ ਬਾਈ ਨੇ।
ਮਿਟਣਾ ਨਹੀਂ ਕਦੇ ਸੱਚ ਦੀ ਲਿਖਾਈ ਨੇ।
ਗੀਤਾਂ ਵਿਚੋਂ ਨਿਕਲੂਗੀ ਅੱਗ ਮਿੱਤਰੋ,
ਪਰਿੰਗੜੀ ਦਾ ਗੀਤਕਾਰ ਭੇਤ ਖੋਲਦਾ।
ਹਾਕਮਾਂ ਨੂੰ ਰੜਕਦੇ ਗੀਤ ਜਿਸਦੇ,
ਟਿੱਬਿਆਂ ਦਾ ਪੁੱਤ ਕਬਰਾਂ ਚੋਂ ਬੋਲਦਾ।
–
ਸਿੱਧੂ ਬਾਈ ਨੇ ਵਾਪਸ ਨਹੀਂ ਆਉਣਾ ਪਰ ਵੀਰ ਦੇ ਗੀਤ ਹਮੇਸ਼ਾਂ ਰਹਿਣਗੇ ਅਵਾਮ ਦੇ ਦਿਲਾਂ ਵਿੱਚ। ਸਚਾਈ ਕਦੇ ਨਹੀਂ ਮਰਦੀ।
–
ਭੁੱਲ ਚੁੱਕ ਦੀ ਮੁਆਫ਼ੀ।
ਕੁਲਦੀਪ ਸਿੰਘ ਪਰਿੰਗੜੀ
97810-55848
Author: Gurbhej Singh Anandpuri
ਮੁੱਖ ਸੰਪਾਦਕ