58 Views
ਫਾਜ਼ਿਲਕਾ 27 ਜੂਨ ( ਹਰਮੇਲ ਸਿੰਘ
ਹੁੰਦਲ ) ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਭਾਰਤ ਵੱਲ ਲਗਾਤਾਰ ਡਰੋਨ ਸੁੱਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸ ਦੌਰਾਨ ਅੱਜ ਸਰਹੱਦ ‘ਤੇ ਬੀ.ਐਸ.ਐਫ.(BSF) ਦੀ 55 ਬਟਾਲੀਅਨ ਦੇ ਜਵਾਨਾਂ ਵਲੋਂ ਡਰੋਨ ਘੁਸਪੈਠ ਦੀ ਸਾਜਿਸ਼ ਨਾਕਾਮ ਕਰ ਦਿੱਤਾ | ਬੀ.ਐਸ.ਐਫ. ਦੇ ਜਵਾਨਾਂ ਨੇ ਡਰੋਨ ਦੇ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਵੀ
ਬਰਾਮਦ ਕੀਤੀ ਹੈ |
ਇਸਦੇ ਚੱਲਦੇ ਫਾਜ਼ਿਲਕਾ ਸੈਕਟਰ ਦੇ ਅੰਦਰ ਹੋਈ ਇਸ ਬਰਾਮਦਗੀ ਤੋਂ ਬਾਅਦ ਬੀ.ਐਸ.ਐਫ. (BSF) ਅਤੇ ਪੰਜਾਬ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਨੂੰ ਸ਼ੁਰੂ ਕੀਤੀ ਗਈ ਹੈ । ਇਸ ਮੌਕੇ ਬੀ.ਐਸ.ਐਫ. ਦੇ ਡੀ.ਆਈ.ਜੀ. ਨੇ ਦੱਸਿਆ ਕਿ ਫੜੇ ਗਏ ਡਰੋਨ ਦੇ ਨਾਲ 1 ਕਿਲੋ 630 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਤੋਂ ਇਹ ਡਰੋਨ ਭਾਰਤ ਦੇ ਅੰਦਰ ਦਾਖ਼ਲ ਹੋਇਆ ਸੀ ਪਰ ਬੀ.ਐਸ.ਐਫ. ਦੀ 55 ਬਟਾਲੀਅਨ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਡਰੋਨ ਦੀ ਇਸ ਸਾਜਿਸ਼ ਨੂੰ ਨਾਕਾਮ ਕਰ ਦਿੱਤਾ
Author: Gurbhej Singh Anandpuri
ਮੁੱਖ ਸੰਪਾਦਕ