122 Views
ਲੰਡਨ – 28 ਜੂਨ ( ਮਲੂਕ ਸਿੰਘ ਹੁੰਦਲ ) ਇੰਗਲੈਂਡ ਕ੍ਰਿਕਟ ਟੀਮ ਦੀ ਅਗਵਾਈ ਕਰਨ ਵਾਲੇ ਕਪਤਾਨ ਈਓਨ ਮੋਰਗਨ (Eoin Morgan) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ |ਮੋਰਗਨ ਨੇ ਸਾਲ 2019 ਵਿੱਚ ਵਨਡੇ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਟੀਮ ਦੇ ਕਪਤਾਨ ਸਨ । ਮੋਰਗਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਨੀਦਰਲੈਂਡ ਦੇ ਖਿਲਾਫ ਇੰਗਲੈਂਡ ਲਈ ਖੇਡਿਆ ਸੀ ਜਿਸ ਵਿੱਚ ਉਹ ਲਗਾਤਾਰ ਦੋ ਮੈਚਾਂ ਵਿੱਚ ਲਗਾਤਰ ਜੀਰੋ ‘ਤੇ ਆਉਟ ਹੋਏ | ਇੰਗਲੈਂਡ ਨੇ ਅਜੇ ਭਾਰਤ ਦੇ ਖਿਲਾਫ ਇੱਕ ਟੈਸਟ ਤੋਂ ਇਲਾਵਾ ਤਿੰਨ ਮੈਚਾਂ ਦੀ ਵਨਡੇ ਅਤੇ ਟੀ-20 ਸੀਰੀਜ਼ ਖੇਡਣੀ ਹੈ ਪਰ ਇਸ ਤੋਂ ਪਹਿਲਾਂ ਮੋਰਗਨ ਨੇ ਸੰਨਿਆਸ ਲੈ ਲਿਆ।
Author: Gurbhej Singh Anandpuri
ਮੁੱਖ ਸੰਪਾਦਕ