ਅੰਮ੍ਰਿਤਸਰ 30 ਜੂਨ ( ਹਰਮੇਲ ਸਿੰਘ ਹੁੰਦਲ ) ਅੱਜ ਅੰਮ੍ਰਿਤਸਰ ਹਾਲ ਗੇਟ ਦੇ ਬਾਹਰ ਪਾਵਰਕੌਮ ਮੀਟਰ ਰੀਡਰ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਪਾਵਰ ਕੌਮ ਮੀਟਰ ਰੀਡਰ ਅਜ਼ਾਦ ਯੂਨੀਅਨ ਦੇ ਪੰਜਾਬ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਬਿਜਲੀ ਦੇ ਬਿੱਲ ਵੰਡਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਗਏ ਟੈਂਡਰ ਰੱਦ ਕਰ ਕੇ ਮੀਟਰ ਰੀਡਰਾਂ ਦੀ ਸੇਵਾਵਾਂ ਸਿੱਧੇ ਤੌਰ ਤੇ ਪੀਐਸਪੀਸੀਐਲ ਅਧੀਨ ਰੈਗੂਲਰ ਕਰਵਾਉਣ |
ਇਸ ਦੇ ਨਾਲ ਹੀ ਸੂਬਾ ਪ੍ਰਧਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਦੇ ਅੱਗੇ ਦੋ ਮਹੀਨੇ ਪੰਦਰਾਂ ਦਿਨਾਂ ਤੋਂ ਪੱਕਾ ਮੋਰਚਾ ਵੀ ਚੱਲ ਰਿਹਾ ਹੈ, ਪਰ ਅੱਜ ਤੱਕ ਪਾਵਰਕਾਮ ਮੀਟਰ ਰੀਡਰਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜਿਸ ਕਰਕੇ ਅੱਜ ਉਨ੍ਹਾਂ ਨੇ ਅੰਮ੍ਰਿਤਸਰ ਹਾਲ ਗੇਟ ਦੇ ਬਾਹਰ ਆ ਕੇ ਰੋਸ ਪ੍ਰਦਰਸ਼ਨ ਕੀਤਾ|
ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰੇ ਅਤੇ ਉਨ੍ਹਾਂ ਦੀ ਨੌਕਰੀਆਂ ਵੀ ਪੱਕੇ ਤੌਰ ਤੇ ਕਰਨ ਉਨ੍ਹਾਂ ਕਿਹਾ ਕਿ ਅੱਜ ਤੱਕ ਸਾਨੂੰ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਰੱਖਿਆ ਗਿਆ ਹੈ ਅਤੇ ਮੀਟਰ ਰੀਡਰ ਦਾ ਕੰਮ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਗਿਆ ਹੈ ਜੋ ਕਿ ਸਰਕਾਰ ਕੋਲ ਤਾਂ 15 ਤੋਂ 20 ਹਜ਼ਾਰ ਰੁਪਏ ਹਰ ਮੁਲਾਜ਼ਮ ਦਾ ਲੈਂਦਾ ਹੈ, ਪਰ ਸਾਨੂੰ 5 ਤੋਂ 6 ਹਜ਼ਾਰ ਹੀ ਹਰ ਮਹੀਨੇ ਦਾ ਮਿਲਦਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਸਿੱਧੇ ਤੌਰ ਤੇ ਪੀ ਐੱਸ ਪੀ ਸੀ ਐਲ ਅਧੀਨ ਰੈਗੂਲਰ ਕੀਤਾ ਜਾਵੇ, ਨਹੀਂ ਤਾਂ ਅਸੀਂ ਪੰਜਾਬ ਸਰਕਾਰ ਦਾ ਹੋਰ ਸਖਤ ਵਿਰੋਧ ਕਰਾਂਗੇ |