54 Views
ਭੋਗਪੁਰ 30 ਜੂਨ ( ਸੁਖਵਿੰਦਰ ਜੰਡੀਰ ) ਨਸ਼ਿਆਂ ਦਾ ਕਾਰੋਵਾਰ ਕਰਨ ਵਾਲੇ,ਇਲਾਕੇ ਵਿਚ ਦਹਿਸ਼ਤ ਫੈਲਾਉਣ ਵਾਲੇ, ਰੋਜਾਨਾ ਹੋ ਰਹੀਆਂ ਠੱਗੀਆਂ ਚੋਰੀਆਂ,ਭੋਗਪੁਰ ਵਿਚ ਬੇਢੰਗ ਨਾਲ ਜੀ ਟੀ ਰੋਡ ਤੇ ਖਲੋਤੀਆਂ ਗੱਡੀਆਂ ਰੋਜਾਨਾ ਬਣ ਰਹੀਆਂ ਹਾਦਸਿਆਂ ਦਾ ਕਾਰਨ, ਦੁਕਾਨਾਂ ਦੇ ਸਾਹਮਣੇ ਗੈਰ-ਕਨੂੰਨੀ ਢੰਗ ਨਾਲ ਲੱਗੀਆਂ ਹੋਈਆਂ ਰੇਹੜੀਆਂ, ਅਤੇ ਭੋਗਪੁਰ ਦਾ ਬੱਸ ਅੱਡਾ ਚਾਲੂ ਕਰਨਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਵਾਂ ਚਾਰਜ ਸੰਭਾਲ ਤੋਂ ਬਾਅਦ ਰਛਪਾਲ ਸਿੰਘ ਐਸ ਐਚ ਓ ਭੋਗਪੁਰ ਦੇ ਨਾਲ ਕੀਤਾ ਗਿਆ, ਭੋਗਪੁਰ ਠਾਣੇ ਵਿੱਚ ਨਵੇਂ ਆਏ ਰਛਪਾਲ ਸਿੰਘ ਨੇ ਕਿਹਾ ਕਿ ਲੋਕ ਇਲਾਕੇ ਵਿਚ ਅਮਨ-ਸ਼ਾਂਤੀ ਕਾਇਮ ਰੱੱਖਣ ਉਨ੍ਹਾਂ ਕਿਹਾ ਇਲਾਕੇ ਵਿੱਚ ਨਸ਼ਾ ਤਸਕਰ ਅਤੇ ਗ਼ੈਰ-ਕਨੂੰਨੀ ਕਾਰੋਵਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਰਸ਼ਪਾਲ ਸਿੰਘ ਐਸ ਐਚ ਓ ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਇਨਸਾਨ ਹਨ ਉਹ ਪਹਿਲਾਂ ਵੀ ਭੋਗਪੁਰ ਠਾਣੇ ਵਿੱਚ ਆਪਣੀ ਸੇਵਾ ਨਿਭਾਅ ਚੁੱਕੇ ਹਨ
Author: Gurbhej Singh Anandpuri
ਮੁੱਖ ਸੰਪਾਦਕ