Home » ਖੇਡ » ਪੰਜਾਬ ਗੱਤਕਾ ਐਸੋਸੀਏਸ਼ਨ ਰਜਿ: ਵੱਲੋਂ ਦੋ ਰੋਜ਼ਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ

ਪੰਜਾਬ ਗੱਤਕਾ ਐਸੋਸੀਏਸ਼ਨ ਰਜਿ: ਵੱਲੋਂ ਦੋ ਰੋਜ਼ਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ

111 Views

ਮੁਹਾਲੀ 3 ਜੁਲਾਈ ( ਬਲਦੇਵ ਸਿੰਘ
ਭੋਲੇ ਕੇ ) ਗੱਤਕੇ ਨੂੰ ਇਕ ਖੇਡ ਦੇ ਰੂਪ ਵਿੱਚ ਪ੍ਰਫੁੱਲਤ ਕਰਨ ਲਈ ਰਾਸ਼ਟਰੀ ਪੱਧਰ ਤੇ ਕੰਮ ਕਰ ਰਹੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਹੇਠ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਕਮ ਟਰੇਨਿੰਗ ਕੈਂਪ ਸਥਾਨਕ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੁਹਾਲੀ ਵਿਖੇ ਆਰੰਭ ਹੋਇਆ। ਅੱਜ ਇਸ ਕੈਂਪ ਦਾ ਉਦਘਾਟਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਵੱਲੋਂ ਕੀਤਾ ਗਿਆ । ਇਸ ਮੌਕੇ ਬੋਲਦੇ ਉਨ੍ਹਾਂ ਕਿਹਾ ਕਿ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਲਈ ਸਮੇਂ ਸਮੇਂ ਤੇ ਅਜਿਹੇ ਕੈਂਪ ਅਤੇ ਗੱਤਕਾ ਚੈਂਪੀਅਨਸ਼ਿਪ ਆਯੋਜਿਤ ਕਰਨ ਦੀ ਲੋੜ ਹੈ ਉਨ੍ਹਾਂ ਨੇ ਗੱਤਕਾ ਖਿਡਾਰੀਆਂ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਵੀ ਗੱਲ ਕਰਦੇ ਹੋਏ ਕਿਹਾ ਕੇ ਪੰਜਾਬ ਵਿੱਚ ਗੱਤਕਾ ਖਿਡਾਰੀਆਂ ਦੀ ਬਾਕੀ ਖੇਡਾਂ ਦੇ ਖਿਡਾਰੀਆਂ ਦੀ ਤਰ੍ਹਾਂ ਗਰੇਡੇਸ਼ਨ ਹੋ ਰਹੀ ਹੈ ਪੰਜਾਬ ਗੱਤਕਾ ਐਸੋਸੀਏਸ਼ਨ ਨੂੰ ਪੰਜਾਬ ਸਟੇਟ ਸਪੋਰਟਸ ਕੌਂਸਲ ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਵੀ ਮਾਨਤਾ ਦਿੱਤੀ ਹੋਈ ਹੈ ਉਦਘਾਟਨੀ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ: ਜਗਸੀਰ ਸਿੰਘ ਪ੍ਰਧਾਨ( ਚੰਡੀਗੜ੍ਹ ਗੱਤਕਾ ਐਸੋਸੀਏਸ਼ਨ) ਅਤੇ ਸਰਦਾਰ ਦਵਿੰਦਰ ਸਿੰਘ ਜੁਗਨੀ ਸੁਪਰਡੈਂਟ ਪ੍ਰੋਟੋਕਲ ਪੰਜਾਬ ਸਿਵਲ ਸਕੱਤਰੇਤ ਨੇ ਸ਼ਮੂਲੀਅਤ ਕੀਤੀ ਸ: ਜਗਸੀਰ ਸਿੰਘ ਨੇ ਆਏ ਹੋਏ ਗੱਤਕਾ ਖਿਡਾਰੀਆਂ ਅਤੇ ਕੋਚਾਂ ਦਾ ਧੰਨਵਾਦ ਕਰਦੇ ਹੋਇਆ ਕਿਹਾ ਕੀ ਅੱਜ ਦੇ ਸਮੇਂ ਦੀ ਲੋੜ ਹੈ ਕੇ ਗੱਤਕਾ ਖੇਡ ਨੂੰ ਵੀ ਵਿਸ਼ਵ ਪੱਧਰ ਤੇ ਪ੍ਰਫੁੱਲਤ ਕੀਤਾ ਜਾਵੇ ਸਟੇਟ ਐਵਾਰਡੀ ਸ: ਦਵਿੰਦਰ ਸਿੰਘ ਜੁਗਨੀ ਜੋ ਕਿ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਜਨਰਲ ਸਕੱਤਰ ਵੀ ਹਨ ਉਨ੍ਹਾਂ ਨੇ ਬੋਲਦੇ ਹੋਏ ਦੱਸਿਆ ਕਿ ਗੱਤਕਾ ਖਿਡਾਰੀਆਂ ਨੂੰ ਮਾਣ ਸਨਮਾਨ ਦਿਵਾਉਣ ਲਈ ਜ਼ੋਰਦਾਰ ਕੋਸ਼ਿਸ਼ ਕੀਤੀ ਜਾਵੇਗੀ ਇੱਥੇ ਜ਼ਿਕਰਯੋਗ ਹੈ ਕਿ ਕੈਂਪ ਵਿਚ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਲਗਪਗ 100 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਕੈਂਪ ਦੇ ਮੁੱਖ ਪ੍ਰਬੰਧਕ ਰਾਜਬੀਰ ਸਿੰਘ ਅਤੇ ਹਰਮਨਜੋਤ ਸਿੰਘ ਨੇ ਦੱਸਿਆ ਕਿ ਕੈਂਪ ਦੇ ਦੌਰਾਨ ਆਏ ਹੋਏ ਰੈਫਰੀ ਅਤੇ ਕੋਚਾਂ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ ਕੈਂਪ ਦੇ ਦੌਰਾਨ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਣਗੀਆਂ ਤਾਂ ਜੋ ਇਸ ਪਿੱਛੋਂ ਸਹੀ ਤਕਨੀਕ ਸਿੱਖ ਕੇ ਕੋਚ ਅੱਗੇ ਜਾ ਕੇ ਖਿਡਾਰੀਆਂ ਨੂੰ ਸਿਖਲਾਈ ਦੇ ਸਕਣ ਜਗਦੀਸ਼ ਸਿੰਘ ਕੁਰਾਲੀ ਸਟੇਟ ਕੋਆਰਡੀਨੇਟਰ ਪੰਜਾਬ ਗੱਤਕਾ ਐਸੋਸੀਏਸ਼ਨ ਨੇ ਕਿਹਾ ਕੇ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਮੀਟਿੰਗ ਕਰਕੇ ਪੰਜਾਬ ਸਟੇਟ ਚੈਂਪੀਅਨਸ਼ਿਪ ਦਾ ਐਲਾਨ ਕੀਤਾ ਜਾਵੇਗਾ ਇਸ ਕੈਂਪ ਵਿਚ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪਾਬਲਾ (ਜਨਰਲ ਸਕੱਤਰ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਰੂਪਨਗਰ) ਤਲਵਿੰਦਰ ਸਿੰਘ (ਗੱਤਕਾ ਕੋਚ)ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਹਰਦੀਪ ਸਿੰਘ ਮੋਗਾ ਵਰਿੰਦਰਪਾਲ ਸਿੰਘ ਰਘੁਬੀਰ ਸਿੰਘ ਡੇਹਲੋਂ ਨਰਿੰਦਰ ਸਿੰਘ ਨਿਮਾਣਾ ਕਰਮਜੀਤ ਸਿੰਘ ਬਰਨਾਲਾ ਸੁਖਚੈਨ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ!

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?