ਕਪੂਰਥਲਾ 3 ਜੁਲਾਈ ( ਭਾਈ ਰਣਜੀਤ ਸਿੰਘ ਯੂ ਕੇ ) ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13ਵਾਂ ਮਹਾਨ ਨਗਰ ਕੀਰਤਨ ਗੁਰੂ ਨਾਨਕ ਧਰਮਸ਼ਾਲਾ ਕਪੂਰਥਲਾ ਤੋਂ ਸਵੇਰੇ 4 ਵਜੇ ਆਰੰਭ ਹੋ ਕੇ ਗੁਰੂਦਵਾਰਾ ਸ਼੍ਰੀ ਟਾਹਲੀ ਸਾਹਿਬ ਪਾਤਸ਼ਾਹੀ 6ਵੀਂ ਬਲੇਰਖਾਂਨ ਪੁਰ ਵਿਖੇ ਪਹੁੰਚਿਆ ਜਿੱਥੇ ਸੰਤ ਬਾਬਾ ਲੀਡਰ ਸਿੰਘ ਜੀ ਸੰਗਤ ਨੂੰ ਜੀ ਆਇਆ ਨੂੰ ਆਖਿਆ ਅਤੇ ਪ੍ਰਬੰਧਕਾਂ ਦਾ ਸਨਮਾਨ ਕੀਤਾ । ਸ਼ਬਦ ਚੌਂਕੀ ਜੱਥਾ (ਰਜਿ) ਸਟੇਟ ਗੁਰੂਦਵਾਰਾ ਸਾਹਿਬ ਕਪੂਰਥਲਾ ਦੇ ਪ੍ਰਧਾਨ ਗੁਰਚਰਨ ਸਿੰਘ ਚੰਨਾ ਜਸਬੀਰ ਸਿੰਘ ਗੁਰਵਿੰਦਰ ਸਿੰਘ ਹਰਸਿਮਰਨ ਸਿੰਘ ਮਨੀਵੀਰ ਹਰਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਸੁਖਜਿੰਦਰ ਸਿੰਘ ਬਲਵਿੰਦਰ ਸਿੰਘ ਅਕਾਊਂਟੈਂਟ ਮੁਖਤਿਆਰ ਸਿੰਘ ਬੀਬੀ ਬਲਜਿੰਦਰ ਕੌਰ ਧੰਜਲ ਵਿਵੇਕ ਸਿੰਘ ਸੰਨੀ ਬੈਂਸ ਹਰਸਿਮਰਨ ਸਿੰਘ ਕਾਕਾ ਅਮਰਜੀਤ ਸਿੰਘ ਥਿੰਦ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ ਗੁਰੂਦਵਾਰਾ ਟਾਹਲੀ ਸਾਹਿਬ ਵਿਖੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਜਿਨ੍ਹਾਂ ਦੇ ਭੋਗ 5 ਜੁਲਾਈ ਨੂੰ ਗੁਰੂਦਵਾਰਾ ਟਾਹਲੀ ਸਾਹਿਬ ਤੇ ਪਾਏ ਜਾਣਗੇ ਅਤੇ ਉਪਰੰਤ ਗੁਰੂ ਕੇ ਦੀਵਾਨ ਸਜਾਏ ਜਾਣਗੇ ।
Author: Gurbhej Singh Anandpuri
ਮੁੱਖ ਸੰਪਾਦਕ