ਸ਼ਾਹਪੁਰਕੰਡੀ 3 ਜੁਲਾਈ ( ਸੁਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਤੇ ਆਪਣੀਆਂ ਸੇਵਾਵਾਂ ਦੇ ਰਹੇ ਗੁਰਨਾਮ ਸਿੰਘ ਸੈਣੀ ਮਟੌਰ ਸੇਵਾਮੁਕਤ ਹੋ ਗਏ ਹਨ। ਅੱਜ ਉਹਨਾਂ ਨੂੰ ਸਟਾਫ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ।,ਗੁਰਨਾਮ ਸਿੰਘ ਮਟੌਰ ਨੇ ਰਣਜੀਤ ਸਾਗਰ ਡੈਮ ਤੇ ਸਪੈਸ਼ਲ ਫੋਰਮੈਨ ਬਤੌਰ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਆਪਣੀ ਸੇਵਾ ਨਿਭਾਈ। ਗੁਰਨਾਮ ਸਿੰਘ ਮਟੌਰ ਫੋਰਮੈਨ ਯੂਨੀਅਨ ਦੇ ਪ੍ਰਧਾਨ ਦੇ ਨਾਲ ਨਾਲ ਕਰਮਚਾਰੀ ਦਲ ਦੇ ਮੁੱਖ ਸਲਾਹਕਾਰ ਅਤੇ ਸੈਣੀ ਸਭਾ ਪਠਾਨਕੋਟ ਦੇ ਸੀਨੀਅਰ ਆਗੂ ਵੀ ਰਹੇ ,ਇਸ ਦੇ ਨਾਲ ਹੀ ਗੁਰਦੁਆਰਾ ਸਿੰਘ ਸਭਾ ਵਿੱਚ ਬਿਲਡਿਗ ਮੈਨੇਜਰ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਸਮਾਜ ਸੇਵਾ ਵਿੱਚ ਵੀ ਹਮੇਸ਼ਾ ਸਹਿਯੋਗੀ ਰਹੇ ਹਨ । ਖ਼ੁਸ਼ੀ ਨੂੰ ਸਾਂਝਾ ਕਰਦੇ ਹੋਏ ਅੱਜ ਵੱਖ ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਵੱਖ ਵੱਖ ਜਥੇਬੰਦੀਆਂ ਅਤੇ ਸਿਆਸੀ ਲੀਡਰ ਸਹਿਬਾਨ ਵੱਲੋਂ ਉਨ੍ਹਾਂ ਨੂੰ ਵਦਾਇਗੀ ਪਾਰਟੀ ਦਿੱਤੀੇ ਅਤੇ ਸਨਮਾਨਿਤ ਵੀ ਕੀਤਾ ਇਸ ਮੌਕੇ ਤੇ ਸੈਣੀ ਗੁਰਨਾਮ ਸਿੰਘ ਮਟੌਰ ਨੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ