ਭੋਗਪੁਰ 3 ਜੁਲਾਈ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ,ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਅਗਰਵਾਲ ਅਤੇ ਭੋਗਪੁਰ ਠਾਣੇ ਦੇ ਮੁੱਖੀ ਰਛਪਾਲ ਸਿੰਘ ਵਲੋਂ ਜੀਤ ਲਾਲ ਭੱਟੀ ਦੇ ਗ੍ਰਹਿ ਵਿਖੇ ਖਾਸ ਮੀਟਿੰਗ ਕੀਤੀ ਗਈ,ਭੋਗਪੁਰ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, ਥਾਣਾ ਮੁਖੀ ਰਛਪਾਲ ਸਿੰਘ ਨੇ ਕਿਹਾ ਕੇ ਕਿਸੇ ਨੂੰ ਵੀ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀਆਂ ਜਿੰਮੇਵਾਰੀਆਂ ਨਿਭਾਊਣ ਗੇ, ਨਸ਼ਾ ਤਸਕਰ ਅਤੇ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜੀਤ ਲਾਲ ਭੱਟੀ ਨੇ ਕਿਹਾ ਕੇ ਭੋਗਪੁਰ ਇਲਾਕੇ ਦੀ ਦਾਦਾਗਿਰੀ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ ਪਿਛਲੀਆਂ ਸਰਕਾਰਾਂ ਸਮੇਂ ਕੁਝ ਕੁ ਲੋਕਾਂ ਨੇ ਭਾਈਚਾਰਾ ਕਾਇਮ ਰੱਖਣ ਦੀ ਬਜਾਏ ਨਫਰਤ ਨੂੰ ਇਲਾਕੇ ਵਿੱਚ ਫੈਲਾਇਆ ਹੈ, ਭੱਟੀ ਨੇ ਕਿਹਾ ਕੇ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਜਾਂ ਵਰਕਰ ਦਾਦਾਗਿਰੀ ਕਰਨ ਵਾਲਿਆਂ ਦਾ ਸਾਥ ਨਹੀ ਦੇਵੇਗਾ ਉਹਨਾ ਕਿਹਾ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਵਾਲਿਆਂ ਤੇ ਸਖ਼ਤ ਕਾਰਵਾਈ ਕਰਵਾਈ ਜਾਵੇਗੀ ਇਸ ਮੌਕੇ ਤੇ ਹੋਰ ਆਗੂ ਵੀ ਹਾਜਰ ਸਨ