ਭੋਗਪੁਰ 3 ਜੁਲਾਈ ( ਸੁਖਵਿੰਦਰ ਜੰਡੀਰ ) ਜ਼ਿਆਦਾਤਰ ਲੋਕ ਇਨਸਾਨ ਦਾ ਬਾਹਰੀ ਰੂਪ ਦੇਖ ਕੇ ਧੋਖਾ ਖਾ ਬੈਠਦੇ ਹਾਂ ਅਤੇ ਵਿਸ਼ਵਾਸ਼ ਕਰ ਲੈਂਦੇ ਹਨ, ਅਸੀਂ ਗੱਲ ਕਰਦੇ ਹਾਂ ਭੋਗਪੁਰ ਇਲਾਕੇ ਦੀ ਇਸ ਇਲਾਕੇ ਵਿੱਚ ਸੱਜਣ ਮਿੱਤਰਤਾ ਕੋਈ ਵੀ ਮਅਨੇ ਨਹੀਂ ਰੱਖਦੀ, ਸਭ ਦੀ ਦੌੜ ਪੈਸਾ ਇਕੱਠਾ ਕਰਨ ਵਾਸਤੇ ਲੱਗੀ ਹੋਈ ਹੈ, ਪੈਸਾ ਭਾਵੇ ਕਿਸੇ ਵੀ ਢੰਗ ਨਾਲ ਇਕੱਠਾ ਕੀਤਾ ਜਾ ਸਕੇ, ਜਿਸ ਦੀ ਮਿਸਾਲ ਹੈ ਭੋਗਪੁਰ ਦਾ ਗੁਰੂ ਰਾਮ ਦਾਸ ਨਗਰ ਵਾਰਡ ਨੰਬਰ 10 ਲੋਕਾਂ ਨੇ ਡੀਲਰਾਂ ਦਾ ਬਾਹਰੀ ਰੂਪ ਦੇਖ ਕੇ ਵਿਸ਼ਵਾਸ ਕੀਤਾ ਸੀ, ਪ੍ਰਧਾਨਾਂ ਕੋਲੋਂ 15 -15, 20- 20 ਲੱਖ ਦੀਆਂ ਕੋਠੀਆ ਖ਼ਰੀਦ ਲਈਆਂ ਸਨ, ਜਿਨਾ ਦੀਆਂ ਲੋਕ ਅਜੇ ਤੱਕ ਬੈਂਕਾਂ ਦੀਆਂ ਕਿਸ਼ਤਾਂ ਦੇ ਰਹੇ ਹਨ, ਕੋਠੀਆਂ ਤਿਆਰ ਕਰਨ ਵਾਲੇ ਪ੍ਰਧਾਨਾਂ ਨੇ ਇਸ ਮੁਹੱਲੇ ਨੂੰ ਗੁਰੂ ਰਾਮ ਦਾਸ ਨਗਰ ਨਾਮ ਦਿੱਤਾ ਹੈ, ਉਸ ਵਕਤ ਸਿਆਸੀ ਲੋਕਾਂ ਦੀ ਮਿਲੀਭੁਗਤ ਹੋਣ ਕਾਰਨ ਲੋਕ ਧੋਖਾ ਖਾ ਗਏ, ਕੋਠੀਆਂ ਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਲੋਕਾਂ ਨੂੰ ਕੋਠਆੀ ਦੀ ਕਈ ਕਈ ਵਾਰ ਮਰੰਮਤ ਕਰਵਾਉਣੀ ਪਈ ਹੈ, ਜਿਨ੍ਹਾਂ ਪ੍ਰਧਾਨਾਂ ਨੇ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ,ਉਹੀ ਲੋਕ ਸਿਆਸਤਾਂ ਖੇਡਦੇ ਰਹੇ, ਬਣਾਈਆਂ ਗਈਆਂ ਕੋਠੀਆਂ ਨੂੰ ਮਟੀਰੀਅਲ ਮਾੜਾ ਲਗਾਇਆ ਗਿਆ ਹੈ, ਭੋਗਪੁਰ ਪ੍ਰਸ਼ਾਸਨ ਇਨ੍ਹਾਂ ਅਗੇ ਕਮਜ਼ੋਰ ਨਜ਼ਰ ਆਓਦਾ ਦੇਖਿਆ ਗਿਆ ਸੀ, ਪ੍ਰਸ਼ਾਸਨ ਦੀ ਮਿਲੀਭੁਗਤ ਲੱਗ ਰਹੀ ਸੀ,ਕਿਓ ਕੇ ਕੁਝ ਕੁ ਕੋਠੀਆਂ ਇਹੋ ਜਿਹੀਆਂ ਵੀ ਬਣੀਆਂ ਹੋਈਆਂ ਹਨ ਜਿਹਨਾ ਕੋਠੀਆਂ ਦੇ ਉੱਪਰ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ, ਬਿਜਲੀ ਦੀਆਂ ਤਾਰਾਂ ਥੱਲੇ ਕੋਠੀਆ ਨਹੀਂ ਸੀ ਬਣ ਸਕਦੀਆਂ ਇਨ੍ਹਾਂ ਲੋਕਾਂ ਨੇ ਕੋਠੀਆਂ ਦੀ ਡਰਾਇੰਗ ਕਿਸ ਤਰਾਂ ਪਾਸ ਕਰਵਾਈ ਸੀ, ਕੋਠੀਆਂ ਵਿੱਚ ਬਿੱਜਲੀ ਦੇ ਮੀਟਰ ਕਿਸ ਤਰ੍ਹਾਂ ਲੱਗੇ ਸਨ , ਪਿਛਲੀ ਸਰਕਾਰ ਵੇਲੇ ਸ਼ਰੇਆਮ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਗਿਆ ਹੈ, ਜਦ ਇਨ੍ਹਾਂ ਨਕਲੀ ਪ੍ਰਾਪਰਟੀ ਡੀਲਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਬੜੀ ਹਸ਼ਿਆਰੀ ਮਾਰਦੇ ਹੋਏ ਜਵਾਬ ਦਿੱਤਾ ਕਿਹਾ ਕੇ ਰਜਿਸਟਰੀਆਂ ਅਸੀਂ ਆਪਣੇ ਨਾਮ ਤੋਂ ਨਹੀਂ ਸੀ ਕਰਵਾਈਆਂ ਅੱਗੋਂ ਉਨ੍ਹਾਂ ਨੇ ਜਬਾਵ ਦਿੱਤਾ ਕੇ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ, ਸ਼ਾਇਦ ਉਨ੍ਹਾਂ ਅੰਦਰ ਕੋਈ ਸਿਆਸੀ ਤਾਕਤ ਬੋਲ ਰਹੀ ਸੀ, ਪਰ ਕੋਠੀ ਮਾਲਕਾਂ ਨੇ ਵੀ ਸਿੱਧੇ ਤੋਰ ਤੇ ਆਖ ਦਿੱਤਾ ਹੈ ਕਿ ਉਹ ਬਹੁਤ ਕੁਝ ਕਰ ਸਕਦੇ ਹਨ ਬੇਸ਼ੱਕ ਮਕਾਨਾਂ ਦੀਆਂ ਰਜਿਸਟਰੀਆਂ ਇਨ੍ਹਾਂ ਨੇ ਹੋਰ ਕਿਸ ਤੋ ਕਰਵਾ ਦਿੱਤੀਆਂ ਸਨ ਪਰ ਵੱਡੀ ਰਕਮ ਦੇ ਚੈੱਕ ਇਨ੍ਹਾਂ ਪ੍ਰਧਾਨਾਂ ਦੇ ਨਾਮ ਤੇ ਹੀ ਕੱਟੇ ਗਏ ਸਨ ਜੋ ਸਾਡੇ ਕੋਲ ਗਵਾਹੀ ਦੇ ਰਹੇ ਹਨ, ਉਨ੍ਹਾਂ ਕਿਹਾ ਅਗਰ ਪ੍ਰਧਾਨਾਂ ਨੇ ਗੁਰੂ ਰਾਮ ਦਾਸ ਨਗਰ ਚ ਬਣਾਈਆਂ ਕੋਠੀਆਂ ਦਾ ਜਲਦ ਸੁਧਾਰ ਨਹੀਂ ਕੀਤਾ ਤਾਂ ਇਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ
Author: Gurbhej Singh Anandpuri
ਮੁੱਖ ਸੰਪਾਦਕ