56 Views
ਸ਼ਹੀਦ ਭਗਤ ਸਿੰਘ ਨਗਰ 3 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਵਿਖੇ ਅੱਜ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਮਾਨ ਬੱਸ ਸਰਵਿਸ ਦੀ ਇਹ ਮਿੰਨੀ ਬੱਸ ਮਜਾਰੀ ਤੋਂ ਰੁੜਕੀ-ਦੌਲਤਪੁਰ-ਨਵਾਂਸ਼ਹਿਰ ਆ ਰਹੀ ਸੀ। ਪਿੰਡ ਦੌਲਤਪੁਰ ਨੇੜੇ ਕਿਸੇ ਹੋਰ ਵਾਹਨ ਨੂੰ ਸਾਈਡ ਦਿੰਦੇ ਹੋਏ ਅਚਾਨਕ ਝੋਨੇ ਦੇ ਖੇਤ ਵਿਚ ਜਾ ਡਿੱਗੀ ।
ਬੱਸ ਚਾਲਕ ਨੇ ਬੱਸ ਪਲਟਣ ਦਾ ਕਾਰਨ ਮੀਂਹ ਕਾਰਨ ਹੋਈ ਤਿਲਕਣ ਦੱਸਿਆ ਹੈ। ਬੱਸ ਵਿਚ 15 ਤੋਂ 20 ਸਵਾਰੀਆਂ ਬੈਠੀਆਂ ਸੀ। ਪਿੰਡ ਵਾਸੀਆਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਸ ਚਾਲਕ ਤੇ ਕੰਡਕਟਰ ਸਮੇਤ 20 ਸਵਾਰੀਆਂ ਨੂੰ ਬਾਹਰ ਕੱਢਿਆ। 5-4 ਸਵਾਰੀਆਂ ਦੇ ਸੱਟਾਂ ਲਗੀਆਂ ਹਨ।
Author: Gurbhej Singh Anandpuri
ਮੁੱਖ ਸੰਪਾਦਕ