ਬਟਾਲਾ 4 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਬਟਾਲਾ ਨਗਰ ਨਿਗਮ ਦੇ ਤਹਿਤ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਸ਼ਹਿਰ ਦੇ ਬਾਜ਼ਾਰਾਂ ‘ਚ ਰੋਸ ਮਾਰਚ ਕੱਢਿਆ ਗਿਆ | ਇਸਦੇ ਨਾਲ ਹੀ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਵਿੱਕੀ ਕਲਿਆਣ ਵਲੋਂ ਸਰਕਾਰ ਨੂੰ ਵੱਡੀ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆ ਮੰਗਾ ਨੂੰ ਅੱਜ ਸ਼ਾਮ ਤਕ ਪ੍ਰਸ਼ਾਸ਼ਨ ਵਲੋਂ ਪ੍ਰਵਾਨ ਨਾ ਕੀਤੀਆਂ ਤਾਂ, ਉਨ੍ਹਾਂ ਵਲੋਂ ਕੱਲ ਤੋਂ ਸਫਾਈ ਦੇ ਕੰਮਕਾਜ ਬੰਦ ਕਰ ਪੂਰਨ ਤੌਰ ਹੜਤਾਲ ਕੀਤੀ ਜਾਵੇਗੀ |
ਰੋਸ ਮਾਰਚ ਕਰ ਰਹੇ ਕੱਚੇ ਮੁਲਾਜ਼ਮਾਂ ਨੇ ਕਿਹਾ ਕੀ ਬਟਾਲਾ ਨਗਰ ਨਿਗਮ ਵਲੋਂ ਜੋ ਸਫਾਈ ਦਾ ਕੰਮ ਠੇਕੇ ਅਧੀਨ ਹੈ, ਉਸਦਾ ਉਹ ਵਿਰੋਧ ਕਰਦੇ ਹਨ ਅਤੇ ਇਨ੍ਹਾਂ ਮੁਲਜਮਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ਤੇ ਕੰਟ੍ਰੈਕਟ ਪ੍ਰਣਾਲੀ ਤਹਿਤ ਭਰਤੀ ਕਰੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਸਫਾਈ ਦਾ ਠੇਕਾ ਨਹੀਂ ਦਿੱਤਾ ਜਾਵੇਗਾ ਅਤੇ ਸਾਰੇ ਸਫਾਈ ਕਰਮਚਾਰੀਆਂ ਨੂੰ ਭਰਤੀ ਕੀਤਾ ਜਾਵੇਗਾ ਅਤੇ ਪੰਜਾਬ ਦੀ ਕਿਸੇ ਵੀ ਨਗਰ ਨਿਗਮ ‘ਚ ਸਫਾਈ ਦਾ ਕੰਮ ਠੇਕੇ ਤੇ ਨਹੀਂ ਹੈ ਇਨ੍ਹਾਂ ਦਾ ਕਹਿਣਾ ਹੈ ਕਿ ਬਟਾਲਾ ਦੇ ਐਮਐਲਏ ਵਲੋਂ ਇਹ ਕੰਮ ਠੇਕੇ ਤੇ ਦੇਣ ਦੀ ਤਿਆਰੀ ਹੈ ਜਿਸ ਦੇ ਵਿਰੋਧ ‘ਚ ਉਹਨਾਂ ਵਲੋਂ ਪਹਿਲਾ ਵੀ ਮੰਗ ਪੱਤਰ ਦਿੱਤੇ ਗਏ ਹਨ ਅਤੇ ਅੱਜ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ |