ਅਮਰੀਕ ਸਿੰਘ ਚਾਹਲ ਗਏ ਜਲੰਧਰ
(ਸਰਬੱਤ ਸਿੰਘ ਕੰਗ) ਬੇਗੋਵਾਲ, 5 ਜੁਲਾਈ — ਪੰਜਾਬ ਸਰਕਾਰ ਵੱਲੋਂ ਪੁਲੀਸ ਵਿਭਾਗ ਨੂੰ ਚੁਸਤ ਫੁਰਤ ਕਰਨ ਲਈ ਥੋਕ ਦੇ ਹਿਸਾਬ ਡੀਐਸਪੀ ਬਦਲੇ ਹਨ। ਇਸ ਸਬੰਧੀ ਡੀਜੀਪੀ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ 334 ਡੀਐਸਪੀ ਨੂੰ ਇਧਰ ਉਧਰ ਕਰ ਦਿੱਤਾ ਗਿਆ। ਇਹਨਾਂ ਹੁਕਮਾਂ ਤਹਿਤ ਸਬ ਡਵੀਜ਼ਨ ਭੁਲੱਥ ਦੇ ਡੀਐਸਪੀ ਅਮਰੀਕ ਸਿੰਘ ਚਾਹਲ ਦਾ ਤਬਾਦਲਾ ਬਤੌਰ ਏਐਸਪੀ ਇੱਕਨੌਮਿਸ ਉਫੈਨਸ ਅਤੇ ਸਾਈਬਰ ਕਰਾਈਮ ਜਲੰਧਰ ਕਰ ਦਿੱਤਾ ਗਿਆ ਹੈ। ਉਹਨਾਂ ਦੀ ਥਾਂ ਜਸਪ੍ਰੀਤ ਸਿੰਘ ਸਬ ਡਵੀਜ਼ਨ ਭੁਲੱਥ ਦੇ ਨਵੇਂ ਡੀਐਸਪੀ ਹੋਣਗੇ। ਉਹ ਇਸ ਤੋਂ ਪਹਿਲਾਂ ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਸੈਲ ਰੋਪੜ ਵਿਖੇ ਤਾਇਨਾਤ ਸਨ। ਇਸ ਸਬੰਧੀ ਜਾਣਕਾਰੀ ਅਨੁਸਾਰ ਇੱਕ ਦੋ ਦਿਨ ਵਿਚ ਉਹ ਆਪਣਾ ਚਾਰਜ ਸੰਭਾਲ ਲੈਣਗੇ। ਗੌਰ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਬਦਲੀਆਂ ਸਬੰਧੀ ਇਹ ਦੂਜੀ ਵੱਡਾ ਫੈਸਲਾ ਹੈ। ਇਸ ਤੋਂ ਇਲਾਵਾ ਕਰ ਥੋਕ ਦੇ ਹਿਸਾਬ ਹੀ ਪੂਰੇ ਪੰਜਾਬ ਵਿਚ ਨਗਰ ਪੰਚਾਇਤ, ਤੇ ਨਗਰ ਕੌਂਸਲਾਂ ਦੇ ਇਕ ਬਦਲ ਦਿੱਤੇ ਗਏ ਸਨ। ਉਕਤ ਅਧਿਕਾਰੀ ਪਿਛਲੇ ਕਾਂਗਰਸ ਸਰਕਾਰ ਦੇ ਸਮੇਂ ਤੋਂ ਤਾਇਨਾਤ ਸਨ। ਜ਼ੋ ਆਪ ਦੇ ਹਾਈ ਤੇ ਸਥਾਨਕ ਆਗੂਆਂ ਨਾਲ ਘੱਟ ਤਾਲਮੇਲ ਨਾਲ ਚਲ ਰਹੇ ਸਨ। ਇਸ ਕਰਕੇ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ। ਬਦਲੀਆਂ ਸਬੰਧੀ ਪੰਜਾਬ ਸਰਕਾਰ ਦੇ ਕੀਤੇ ਫੈਸਲੇ ਨੂੰ ਇਸ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ।
Author: Gurbhej Singh Anandpuri
ਮੁੱਖ ਸੰਪਾਦਕ