Home » ਸੋਗ ਸਮਾਚਾਰ » ਪਿਓ ‘ਤੇ ਪੁੱਤ ਦੀ ਕਰੰਟ ਲੱਗਣ ਕਾਰਨ ਮੌਤ

ਪਿਓ ‘ਤੇ ਪੁੱਤ ਦੀ ਕਰੰਟ ਲੱਗਣ ਕਾਰਨ ਮੌਤ

64 Views

ਸੰਗਰੂਰ ਦੀ ਸ਼ਿਵਮ ਕਲੋਨੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਘਰ ਵਿੱਚ ਪਿਓ ਤੇ ਪੁੱਤ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਹੇਮਰਾਜ ਪੰਜਾਬ ਪੁਲਿਸ ਵਿੱਚ ਮੌਜੂਦਾ ਐਸ ਐਚ ਓ ਸੀ। ਹੈਰਾਨ ਕਰਨ ਵਾਲੀ ਘਟਨਾ ਨਾਲ ਕੁਝ ਹੀ ਮਿੰਟਾਂ ‘ਚ ਹੱਸਦਾ ਖੇਡਦਾ ਪਰਿਵਾਰ ਉੱਜੜ ਗਿਆ।

ਜਾਣਕਾਰੀ ਮੁਤਾਬਿਕ ਘਰ ‘ਚ ਰੱਖੀ ਗਾਂ ਦੇ ਵੱਛੇ ਨੂੰ ਕਰੰਟ ਲੱਗਿਆ ਤਾਂ ਬਚਾਉਣ ਲਈ ਆਇਆ ਬੇਟਾ ਵੀ ਕਰੰਟ ਦੀ ਲਪੇਟ ਵਿੱਛ ਆ ਗਿਆ। ਇਸ ਦੌਰਾਨ ਪਿਤਾ ਮਹਿਸੂਸ ਹੋਇਆ ਕਿ ਪੁੱਤਰ ਵੱਛੇ ਨੂੰ ਖਿੱਚ ਰਿਹਾ ਹੈ ਪਰ ਉਸ ਨੂੰ ਖਿੱਚਿਆ ਨਹੀਂ ਜਾ ਰਿਹਾ ਸੀ, ਇਸ ਲਈ ਉਸ ਨੇ ਪੁੱਤਰ ਨੂੰ ਫੜ ਲਿਆ ਅਤੇ ਉਹ ਖੁਦ ਵੀ ਕਰੰਟ ਦਾ ਸ਼ਿਕਾਰ ਹੋ ਗਿਆ।

ਹੇਮਰਾਜ ਦੇ ਗੁਆਂਢੀ ਜਸਵਿੰਦਰ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਨੇ ਆਪਣੇ ਲੜਕੇ ਅਤੇ ਪਤੀ ਨੂੰ ਕਰੰਟ ਦੀ ਲਪੇਟ ‘ਚ ਦੇਖਿਆ ਤਾਂ ਉਸ ਨੇ ਆਸਪਾਸ ਦੇ ਲੋਕਾਂ ਨੂੰ ਬੁਲਾਇਆ ਪਰ ਜਦੋਂ ਤੱਕ ਅਸੀਂ ਉੱਥੇ ਪਹੁੰਚੇ ਤਾਂ ਕਾਫੀ ਸਮਾਂ ਹੋ ਚੁੱਕਾ ਸੀ, ਅਸੀਂ ਤਾਰਾਂ ਕੱਟ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਉੱਥੇ ਜਾ ਕੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮਾਂ ਪਹਿਲਾਂ ਇੱਕ ਧੀ ਨੂੰ ਕੈਨੇਡਾ ਭੇਜਿਆ ਗਿਆ ਸੀ ਅਤੇ ਧੀ ਦਾ ਵਿਆਹ ਹੋ ਗਿਆ ਸੀ, ਹੁਣ ਉਹ ਘਰ ਵਿੱਚ ਆਪਣੀ ਪਤਨੀ ਤੇ ਬੇਟੇ ਨਾਲ ਰਹਿ ਰਿਹਾ ਸੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?