Home » ਅੰਤਰਰਾਸ਼ਟਰੀ » ਸਾਬਕਾ ਕਾਂਗਰਸੀ MLA ਹਰਮਿੰਦਰ ਗਿੱਲ ਨੇ ਪੈਨਸ਼ਨ ਦੇ ਮੁੱਦੇ ਤੇ CM ਭਗਵੰਤ ਮਾਨ ਨੂੰ ਲਿਖੀ ਖੁੱਲੀ ਚਿੱਠੀ

ਸਾਬਕਾ ਕਾਂਗਰਸੀ MLA ਹਰਮਿੰਦਰ ਗਿੱਲ ਨੇ ਪੈਨਸ਼ਨ ਦੇ ਮੁੱਦੇ ਤੇ CM ਭਗਵੰਤ ਮਾਨ ਨੂੰ ਲਿਖੀ ਖੁੱਲੀ ਚਿੱਠੀ

59 Views

ਸਤਿਕਾਰਯੋਗ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀਓ,
ਤੁਸੀ ਵਿਧਾਨ ਸਭਾ ਸੈਸ਼ਨ ਦੌਰਾਨ ਅਤੇ ਬਾਅਦ ਵਿੱਚ ਵੀ ਵਿਧਾਇਕਾਂ ਦੀਆ ਤਨਖਾਹਾਂ ਅਤੇ ਪੈਨਸ਼ਨਾਂ ਬਾਰੇ ਬੜੀਆਂ ਕੁੜੱਤਣ ਭਰਪੂਰ ਟਿੱਪਣੀਆਂ ਕੀਤੀਆਂ ਹਨ ਸੁਣ ਕੇ ਬਹੁਤ ਦੁੱਖ ਹੋਇਆਂ, ਤੁਸੀ ਇੱਥੋਂ ਤੱਕ ਵੀ ਕਿਹਾਂ ਕਿ ਜੇ ਤਨਖਾਹਾ ਥੋੜ੍ਹੀਆਂ ਹਨ ਤਾ ਇੰਨਾਂ ਨੂੰ ਪੋਲਟਰੀ ਫਾਰਮ ਖੋਲ ਲੈਣੇ ਚਾਹੀਦੇ ਹਨ ।
ਬਹੁਤ ਅਫਸੋਸ ਹੈ ਕਿ ਇੱਕ ਮੁੱਖ ਮੰਤਰੀ ਆਪਣੇ ਕਲੀਗਸ(colleagues) ਬਾਰੇ ਮਨ ਵਿੱਚ ਕਿਨੀ ਘਿਰਨਾ ਰੱਖਦਾ ਹੈ, ਜਦੋ ਦਿੱਲ਼ੀ ਵਿੱਚ ਤੁਹਾਡੀ ਪਾਰਟੀ ਦੀ ਸਰਕਾਰ ਵਿਧਾਇਕਾਂ ਦੀ 90% ਤਨਖਾਹ ਵਧਾ ਰਹੀ ਹੋਵੇ ਤਾ ਵਿਰੋਧੀ ਧਿਰ ਦੇ ਨੇਤਾ ਨੇ ਆਪਣੇ ਵਿਧਾਇਕ ਸਾਥੀਆਂ ਦੀਆ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਜੇ ਵਿਧਾਨ ਸਭਾ ਵਿੱਚ ਤਨਖਾਹਾ ਬਾਰੇ ਗੱਲ ਕਰ ਦਿਤੀ ਤਾ ਕਿਹੜਾ ਗੁਨਾਹ ਹੋ ਗਿਆ ਤੁਸੀ ਸੋਭਾ ਨਾ ਦੇਣ ਵਾਲੀ ਦਲੀਲ ਦਿੰਦਿਆ ਕਿਹਾ ਕੇ ਜੇ ਤੁਹਾਨੂੰ ਤਨਖਾਹ ਵਾਰਾ ਨਹੀ ਖਾਦੀ ਤਾ ਆਪਣੇ ਪ੍ਰਧਾਨਾਂ ਨੂੰ ਕਿਹਾ ਕਰੋ ਕਿ ਅਸੀ ਟਿਕਟ ਲੈ ਕੇ ਇਨੀ ਤਨਖਾਹ ਤੇ ਕੰਮ ਨਹੀ ਕਰਨਾ ।
ਮਾਨ ਸਾਹਿਬ ਤੁਸੀ ਵੀ ਦੇਸ਼ ਦੇ 32 ਸੁਬਿਆ ਵਿਚੋ ਇੱਕ ਦੇ ਮੁੱਖ ਮੰਤਰੀ ਹੋ, ਤੇਲੰਗਾਨਾ ਵਿੱਚ ਵਿਧਾਇਕਾਂ ਦੀ ਤਨਖਾਹ 2.50 ਲੱਖ, ਉੱਤਰਾਖੰਡ ਵਿੱਚ 1.90 ਲੱਖ ਅਤੇ ਹੁਣ ਤਾ ਦਿਲੀ ਵਿੱਚ ਵੀ ਪੰਜਾਬ ਨਾਲੋ ਵੱਧ ਤਨਖਾਹ ਹੈ ,
ਮੈ ਬੇਨਤੀ ਕਰਨਾ ਚਾਹੁੰਦਾ ਹਾ ਕਿ IAS, IPS, PCS ਬਨਣ ਵਾਸਤੇ ਉਮੀਦਵਾਰ ਨੂੰ ਇਕੱਲਿਆਂ ਮਿਹਨਤ ਕਰਨੀ ਪੈਂਦੀ ਹੈ ਪਰ ਵਿਧਾਇਕ ਬਨਣ ਲਈ ਸਾਰੇ ਸਾਰੇਪ੍ਰੀਵਾਰ, ਰਿਸ਼ਤੇਦਾਰਾਂ ਅਤੇ ਦੋਸਤਾ ਮਿੱਤਰਾ ਸਾਥੀਆਂ ਦਾ ਜੋਰ ਲਗਦਾ ਹੈ, ਕਈ ਵਾਰ ਬੰਦਾ ਸਾਰੀ ਉਮਰ ਕੋਸ਼ਿਸ਼ ਕਰਦਾ ਰਹਿੰਦਾ ਪਰ ਗੱਲ ਨਹੀ ਬਣਦੀ, ਬੰਦਾ ਨੋਕਰੀ ਲਈ ਵੀ ਉਮਰ ਹੱਦ ਪਾਰ ਕਰ ਜਾਦਾ ਹੈ ਤੇ ਘਰ ਚਲਾਉਣ ਵਾਸਤੇ ਕੋਈ ਕਾਰੋਬਾਰ ਵੀ ਸੈਟ ਨਹੀ ਕਰ ਪਾਉਂਦਾ, ਕਈ ਮੁਲਾਜ਼ਮ ਨੌਕਰੀ ਤੋ ਅਸਤੀਫ਼ਾ ਦੇ ਕੇ ਚੋਣ ਲੜਦੇ ਹਨ ਕਈ ਵਾਰੀ ਨਾ ਵਿਧਾਇਕ ਬਣਦੇ ਹਨ ਤੇ ਨੌਕਰੀ ਵੀ ਗਵਾ ਬੈਠਦੇ ਹਨ ।ਮਿਸਾਲ ਵਜੋਂ ਸ੍ਰ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪੱਤਨੀ ਬੀਬੀ ਪਰਮਜੀਤ ਕੌਰ ਖਾਲੜਾ ਗੁਰੂ ਨਾਨਕ ਦੇਵ ਯੂਨੀਵਰਸਟੀ ਵਿੱਚ ਲਾਇਬਰੇਰੀਅਨ ਵਜੋ ਨੌਕਰੀ ਕਰਕੇ ਆਪਣੇ ਪ੍ਰੀਵਾਰ ਦਾ ਪਾਲਣ ਪੋਸ਼ਨ ਕਰਦੀ ਸੀ ਪਰ 1999 ਵਿੱਚ ਕੁਝ ਪੰਥਕ ਜਥੇਬੰਦੀਆਂ ਵਲੋ ਉਹਨਾਂ ਨੂੰ ਤਰਨ ਤਾਰਨ ਲੋਕ ਸਭਾ ਤੋ ਉਮੀਦਵਾਰ ਬਣਾ ਦਿਤਾ ਉਸਨੇ 55000 ਤਨਖਾਹ ਵਾਲੀ ਨੌਕਰੀ ਤੋ ਵੀ ਅਸਤੀਫ਼ਾ ਦੇ ਦਿਤਾ ਅਤੇ ਸ੍ਰ ਜਸਵੰਤ ਸਿੰਘ ਖਾਲੜਾ ਨੂੰ ਗੈਰਕਨੂੰਨੀ ਢੰਗ ਨਾਲ ਸ਼ਹੀਦ ਕਰਨ ਬਦਲੇ ਅਦਾਲਤ ਵਲੋ ਦੱਸ ਲੱਖ ਦੇ ਮਿਲੇ ਮੁਆਵਜ਼ੇ ਨੂੰ ਵੀ ਖਰਚ ਕਰ ਲਿਆ ਪਹ ਉਹ ਚੋਣ ਹਾਰ ਗਏ ਅੱਜ ਉਸ ਪ੍ਰੀਵਾਰ ਦਾ ਗੁਜ਼ਾਰਾ ਕਿਵੇ ਚਲਦਾ ਹੋਵੇਗਾ ਕਦੇ ਸੋਚਿਆ ? ਤੁਸੀ ਤਾ ਕਦੇ ਕਿਹਾ ਸੀ ਕਿ ਬੀਬੀ ਜੀ ਨੂੰ ਰਾਜ ਸਭਾ ਵਿੱਚ ਭੇਜਣਾ ਚਾਹੀਦਾ ਹੈ ਪਰ ਜਦੋ ਤੁਹਾਡੀ ਵਾਰੀ ਆਈ ਸਾਰੇ ਦਿਲੀ ਆਲੇ ਰਾਜ ਸਭਾ ਵਿੱਚ ਭੇਜ ਦਿਤੇ ਦੱਸੋ ਕੀ ਕਰੀਏ ।
ਹੁਣ ਮੇਰਾ ਨਿਜੀ ਬਿਰਤਾਂਤ ਸੁਣੋ ! ਮੈ ਡਬਲ ਐਮਏ ਗੋਲ਼ਡ ਮੈਡਲਿਸ਼ਟ ਹਾ ਜੇ ਚਾਹੁੰਦਾ ਤਾ ਚੰਗਾ ਅਫਸਰ ਬਣ ਸਕਦਾ ਸੀ, ਪਰ ਰਾਜਨੀਤੀ ਦੀ ਚੋਣ ਕਰ ਬੈਠਾ, 7 ਵਾਰੀ ਹਾਰਨ ਤੋ ਬਾਅਦ 2017 ਵਿੱਚ ਪੱਟੀ ਤੋ ਵਿਧਾਇਕ ਬਣਿਆਂ, ਬਿਨਾ ਰਿਸ਼ਵਤ ਤੋ ਰੱਜ ਕੇ ਮਿਸਾਲੀ ਕੰਮ ਕੀਤਾ ਕੀ ਸਾਰਾ ਕੁਝ ਬਰਬਾਦ ਕਰਾਉਣ ਤੋ ਬਾਅਦ ਮੈ ਪੈਨਸ਼ਨ ਦਾ ਵੀ ਹੱਕਦਾਰ ਨਹੀ ? ਜੋ ਅੱਜ ਤੱਕ ਨਹੀ ਮਿਲੀ ।
ਇਸ ਵਿੱਚ ਕੋਈ ਸ਼ੱਕ ਨਹੀ ਕਿ ਬਹੁਤ ਸਾਰੇ ਵਿਧਾਇਕ ਜਾ ਸਾਬਕਾ ਵਿਧਾਇਕ ਐਸੇ ਹੋਣਗੇ ਜਿਨਾ ਨੂੰ ਤਨਖਾਹ ਜਾ ਪੈਨਸ਼ਨ ਦੀ ਜਰੂਰਤ ਨਹੀ ਪਰ ਅਜੇਹੇ ਲੋਕਾ ਦੀ ਗਿਣਤੀ 20% ਤੋ ਵੱਧ ਨਹੀ, ਕੁਝ ਐਸੇ ਵੀ ਲੋਕ ਹਨ ਜਿਨਾ ਕੋਲ ਸਫਰ ਕਰਨ ਵਾਸਤੇ ਆਪਣੀ ਗੱਡੀ ਵੀ ਨਹੀ ਹੈ, ਚੰਗਾ ਘਰ ਵੀ ਨਹੀ ਹੈ ਅਜੇਹੇ ਲੋਕਾ ਦੀਆ ਨਿਗੁਰੀਆਂ ਪੈਨਸ਼ਨਾਂ ਬੰਦ ਕਰਕੇ ਜਿਸ ਤਰਾ ਤੁਸੀ ਕਰੋੜਾ ਰੁ ਦੂਸਰੇ ਸੂਬਿਆਂ ਵਿੱਚ ਮਸ਼ਹੂਰੀ ਲਈ ਉਡਾਏ ਹਨ ਸੱਚ ਜਾਣਿਓ ਉਹਨਾਂ ਦੇ ਬੱਚੇ ਵੀ ਤੁਹਾਨੂੰ ਬਦ-ਅਸੀਸਾਂ ਦੇਣਗੇ,
ਤੁਸੀ ਚਾਹੁੰਦੇ ਹੋ ਕੇ ਹਰ ਵਿਧਾਇਕ ਇਮਾਨਦਾਰੀ ਨਾਲ ਕੰਮ ਕਰੇ ਮੈ ਇਸ ਗੱਲ ਦਾ ਪੱਕਾ ਹਮਾਇਤੀ ਹਾਂ, ਪਰ ਮੈੰਨੂੰ ਦਸੋ ਕਿ ਵਿਧਾਇਕ ਆਪਣੀ 84000 ਤਨਖਾਹ ਨਾਲ ਆਪਣੇ ਹਲਕੇ ਵਿੱਚ ਲੋਕਾ ਦੇ ਦੁੱਖ ਸੁੱਖ ਵਿੱਚ ਕਿਵੇ ਵਿਚਰੇਗਾ ? ਕੋਈ MLA LAD ਫੰਡ ਵੀ ਨਹੀ ਹੈ, ਸਾਨੂੰ ਹਲਕੇ ਵਿੱਚ ਕਿਸੇ ਦੁਰਘਟਨਾ ਵਾਪਰਨ ਤੇ ਪੀੜਤ ਲੋਕਾ ਦੀ ਮਾਲੀ ਮੱਦਦ ਵੀ ਕਰਨੀ ਪੈਂਦੀ ਹੈ, ਸੀਐਮ ਹਾਊਸ ਵਿੱਚ ਆਏ ਗਏ ਲਈ ਸਰਕਾਰੀ ਤੌਰ ਤੇ ਚਾਹ ਪਾਣੀ ਪਿਲਾਇਆ ਜਾਦਾ ਹੈ, ਅਸੀ ਲੋਕਾ ਨੂੰ ਚਾਹ ਕਿਹੜੇ ਫੰਡ ਵਿਚੋ ਪਿਆਈਏ ?
ਮੈ ਡੱਟਕੇ ਇਮਾਨਦਾਰੀ ਦੀ ਵਕਾਲਤ ਕਰਨ ਵਾਲਾ ਬੰਦਾ ਹਾ ਡੱਟ ਕੇ ਰਿਸ਼ਵਤਖ਼ੋਰਾਂ ਤੇ ਨੱਥ ਪਾਓ ਪਰ ਮੈਰਿਟ ਦੇ ਅਧਾਰ ਤੇ ਹਰ ਵਿਧਾਇਕ ਦੀ ਤਨਖਾਹ ਪੰਜ ਲੱਖ ਅਤੇ ਪੈਨਸ਼ਨ ਦੋ ਲੱਖ ਕਰ ਦੇਵੋ ਇਸ ਤੋ ਬਾਅਦ ਵੀ ਜੇ ਕੋਈ ਰਿਸ਼ਵਤਖ਼ੋਰੀ ਕਰੇ ਠੋਕ ਦਿਓ ਮੈ ਡੱਟ ਕੇ ਸਾਥ ਦਿਆਗਾ ।
ਗਲਤੀ ਲਈ ਮੁਆਫ਼ੀ,
ਤੁਹਾਡੇ ਵਿਆਹ ਲਈ ਸ਼ੁਭਕਾਮਨਾਵਾਂ ,
ਹਰਮਿੰਦਰ ਸਿੰਘ ਗਿੱਲ
ਸਾਬਕਾ ਵਿਧਾਇਕ ਪੱਟੀ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

One Comment

  1. ਪੜ੍ਹਿਆ ਮੂਰਖ ਆਖੀਏ ਜਿਤੁ ਲਭ ਲੋਭੁ ਹੰਕਾਰਾ।।(ਗੁਰਬਾਣੀ) ,ਦੇਸ਼ ਭਗਤੀ ਵਿੱਚ ਰਾਜਨੀਤਕ ਆਗੂ ਇਕ ਮੋਮਬੱਤੀ ਦੀ ਤਰਾ ਆਪ ਜਲਕੇ ਦੁਜਿਆ ਨੂੰ ਜੀਵਨ ਦ੍ਰਿਸ਼ਾ ਦਾ ਮਾਰਗ ਹੈ।ਕੌਮਰੇਡਾ ਦੀਆਂ ਸਰਕਾਰਾਂ ਵਿੱਚ ਇਕ ਐਮ ਐਲ ਏ ਨੂੰ 15000/ਤਨਖਾਹ ਮਿਲਦੀ ਤੇ ਉਹ ਵੀ ਪਾਰਟੀ ਵਿੱਚ ਜਮ੍ਹਾਂ ਹੋਕੇ ਫਿਰ ਵਿਧਾਇਕ ਨੂੰ ਜੇਬ ਗੁਜਾਰਾ ਭੱਤਾ ਦਿਤਾ ਜਾਦਾ।ਕੌਮਰੇਡਾ ਦੇ ਰਾਜ ਵਿੱਚ ਲੋਕਾਂ ਨੇ ਵਿਧਾਇਕ ਦੀ ਪੂਸ ਬਣਕੇ ਨਹੀਂ ਵਿਚਰਨਾ?ਸਿਸਟਮ ਆਪ ਲੋਕਾਂ ਦੀ ਸੇਵਾ ਕਰੇਗਾ।ਤਨਖਾਹਾਂ ਭੱਤਿਆਂ ਦੀ ਮੰਗ ਕਰਨਾ ਰਾਜਨੀਤੀ ਨੂੰ ਧੰਦਾ ਸਮਝ ਕੇ ਪ੍ਰਵੇਸ ਕਰਨਾ ਹੈ ।ਡਬਲ ਐਮ ਏ ਸਾਬ, ਜੰਤਾ ਨੇ ਸ ਵਾਰੀ ਉਹਨਾਂ ਨੂੰ ਐਮ ਐਲ ਏ ਬਣਾ ਦਿੱਤਾ ਜੋ ਪੰਚਾਇਤ ਪੰਚ ਨਹੀਂ ਬਣ ਸਕਦੇ ਸੀ।ਇਹ ਸਨਮਾਨ ਹੀ ਵੱਡਾ ਧੰਨ ਹੈ। ਧ₹ ਗਿਲਾ ਸਿਕਵੈ ਲਈ ਵਿਚਾਰ ।ਮਾਨ ਜੀ ,ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਪੰਜਾਬ ਵਿਚੋਂ ਬਜਾਰੀ ਰਾਜਨੀਤੀ ਮੜ੍ਹੀਆਂ ਵਿੱਚ ਚਲ ਵੱਸਣੀ ! ਧੰਨਵਾਦ!

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?