52 Views
ਸ਼ਾਹਪੁਰ ਕੰਡੀ 7 ਜੁਲਾਈ ( ਸੁਖਵਿੰਦਰ ਜੰਡੀਰ ) ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਮਤਾਬਿਕ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਗ੍ਹਾ-ਜਗ੍ਹਾ ਬੂਟੇ ਲਗਾਏ ਜਾ ਰਹੇ ਹਨ, ਅੱਜ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਉਨਸ਼ਿਪ ਵਿੱਚ ਕੰਮ ਕਰਦੇ ਬਲਦੇਵ ਸਿੰਘ ਬਾਜਵਾ ਜੇਈ, ਅਤੇ ਸਟਾਫ਼ ਵੱਲੋਂ ਸ਼ਾਹਪੁਰ ਕੰਡੀ ਚ ਵੱਖ-ਵੱਖ ਜਗ੍ਹਾ ਤੇ ਬੂਟੇ ਲਗਾਏ ਗਏ, ਇਸ ਮੌਕੇ ਤੇ ਬਲਦੇਵ ਸਿੰਘ ਬਾਜਵਾ ਜੇਈ ਨੇ ਕਿਹਾ ਪੰਜਾਬ ਦੀ ਖੁਸ਼ਹਾਲੀ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕੀ ਪੰਜਾਬ ਦੇ ਕੋਨੇ-ਕੋਨੇ ਵਿੱਚ ਬੂਟੇ ਲਗਾਏ ਜਾਣ ਤਾਂ ਕੇ ਪੰਜਾਬ ਹਰਿਆ-ਭਰਿਆ ਰਹਿ ਸਕੇ ਇਸ ਮੌਕੇ ਤੇ ਬਲਜਿੰਦਰ ਸਿੰਘ ਟੀਟੂ ਸੁਪਰਵਾਈਜ਼ਰ, ਤਿਲਕ ਰਾਜ, ਦੇਵੀ ਸਿੰਘ, ਬਿਸ਼ੰਬਰ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ