58 Views
ਭੋਗਪੁਰ 7 ਜੁਲਾਈ ( ਸੁਖਵਿੰਦਰ ਜੰਡੀਰ ) 11 ਸਾਲ ਤੋਂ ਬਣਿਆ ਹੋਇਆ ਹੈ ਭੋਗਪੁਰ ਦਾ ਬੱਸ ਅੱਡਾ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ, ਜੀਟੀ ਰੋਡ ਤੇ ਘੰਟਾ ਘੰਟਾ ਆਵਾਜਾਈ ਠੱਪ ਰਹਿੰਦੀ ਹੈ,ਲੰਬੇ ਸਮੇਂ ਤੱਕ ਜਾਮ ਲੱਗੇ ਰਹਿੰਦੇ ਹਨ, ਜੀ ਟੀ ਰੋਡ ਤੇ ਲੰਬੀਆਂ ਕਤਾਰਾਂ ਵਿਚ ਖਲੋਤੀਆਂ ਹੋਈਆਂ ਕਾਰਾਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ, ਨਾ ਤਾਂ ਪ੍ਰਸਾਸ਼ਨ ਵਲੋ ਪਾਰਕਿੰਗ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ,ਅਤੇ ਨਾ ਹੀ ਬੱਸ ਅੱਡਾ ਚਾਲੂ ਕੀਤਾ ਜਾ ਰਿਹਾ ਹੈ, ਜਾਮ ਲੱਗਣ ਦੇ ਕਾਰਨ ਰੋਜਾਨਾ ਹੀ ਲੋਕਾਂ ਦੀਆਂ ਗੱਡੀਆਂ ਦੇ ਨੁਕਸਾਨ ਹੋ ਰਹੇ ਹਨ, ਲੋਕ ਖੱਜਲ-ਖੁਆਰ ਹੁੰਦੇ ਹਨ!ਪਰ ਪ੍ਰਸ਼ਾਸ਼ਨ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ!ਲੋਕਾਂ ਦੀ ਮੰਗ ਹੈ ਕਿ ਬੱਸ ਅੱਡੇ ਨੂੰ ਚਾਲੂ ਕੀਤਾ ਜਾਵੇ, ਭੋਗਪੁਰ ਟ੍ਰੈਫਿਕ ਦੇ ਮਸਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ
Author: Gurbhej Singh Anandpuri
ਮੁੱਖ ਸੰਪਾਦਕ