ਭੋਗਪੁਰ 7 ਜੁਲਾਈ ( ਸੁਖਵਿੰਦਰ ਜੰਡੀਰ ) ਪੰਜਾਬ ਦਾ ਇਤਿਹਾਸ ਗਵਾਹੀ ਭਰਦਾ ਹੈ ਕੇ ਚੋਧਰ ਪੁਣੇ ਦੇ ਚਾਹਵਾਨਾ ਨੇ ਸਦਾ ਆਪਣਾ ਹੀ ਬੇੜਾ ਗਰਕ ਕੀਤਾ ਹੈ,  ਗੁਰੂ ਘਰ ਦਾ ਰਸੋਈਆ ਗੰਗੂ ਗੁਰੂ ਘਰ ਵਿਚ ਗਦਾਰੀ ਨਾ ਕਰਦਾ ਤਾਂ ਸ਼ਾਇਦ ਛੋਟੇ ਸਹਿਬਜਾਦਿਆ ਦਾ ਇਤਿਹਾਸ ਕੁਝ ਹੋਰ ਹੁੰਦਾ, ਜਿਹਨਾ ਚੰਦ ਮੋਹਰਾਂ ਦੀ ਖਾਤਰ ਗੰਗੂ ਨੇ ਕੌਮ ਨਾਲ ਗ਼ਦਾਰੀ ਕੀਤੀ ਸੀ, ਉਹ ਮੋਹਰਾਂ ਗੰਗੂ ਨੂੰ ਫਿਰ ਵੀ ਨਹੀਂ ਸੀ ਮਿਲ ਸਕੀਆਂ! ਜਥੇਦਾਰਾਂ ਨੇ ਗ਼ਦਾਰੀ ਨਾ ਕੀਤੀ ਹੁੰਦੀ ਤਾਂ ਘੱਲੂਘਾਰੇ ਦੇ ਵਿਚ ਇਨੇ ਸਿੰਘ ਸ਼ਹੀਦ ਨਾ ਹੁੰਦੇ, 84 ਚ ਆਪਣੇ ਸਾਰੇ ਜਥੇਦਾਰ  ਕੌਮ ਦੇ ਨਾਲ ਰਹਿੰਦੇ ਸਰਕਾਰਾਂ ਦਾ ਸਾਥ ਨਾ ਦਿੰਦੇ ਤਾਂ ਸੰਤ ਭਿੰਡਰਾਂਵਾਲਿਆਂ ਦਾ ਵੀ ਇਤਿਹਾਸ ਕੁਝ ਹੋਰ ਹੁੰਦਾ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਮਰਜੀਤ ਸਿੰਘ ਜੰਡੀਰ ਗਤਕਾ ਮਾਸਟਰ ਨੇ ਕੀਤਾ, ਉਨ੍ਹਾਂ ਕਿਹਾ ਅੱਜ ਵੀ ਸਿੰਘਾਂ ਦੇ ਸ਼ਰੇਆਮ ਕਤਲ ਹੋ ਰਹੇ ਹਨ, ਸਿੱਖਾਂ ਤੇ ਜੁਲਮ ਕੀਤੇ ਜਾ ਰਹੇ ਹਨ,  ਉਨ੍ਹਾਂ ਕਿਹਾ ਪਿਛਲੇ ਕੱਲ੍ਹ ਵੀਡੀਓ  ਵਿੱਚ ਦੇਖਿਆ ਗਿਆ ਕੇ  ਉਤਰਾਖੰਡ ਦੇ ਸ੍ਰੀ ਨਗਰ ਵਿੱਚ ਸਿੱਖਾਂ ਤੇ ਅੰਨ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਸੀ, ਮੋਟਰਸਾਈਕਲਾ ਤੇ ਲੱਗੇ ਹੋਏ  ਨਿਸ਼ਾਨ ਸਾਹਿਬ ਉਤਾਰ ਦਿੱਤੇ ਗਏ, ਸਿੱਖਾਂ ਨੂੰ ਕੁੱਟਿਆ ਗਿਆ, ਪਰ ਕੌਮ ਦੇ ਜਥੇਦਾਰ ਕੋਈ ਵੀ ਅਵਾਜ ਨਹੀ ਉਠਾ ਰਹੇ, ਸਭ ਦੀ ਪਾਰਟੀਆਂ ਮਗਰ ਲੜਾਈ ਲੜਣ ਦੀ ਦੌੜ ਲੱਗੀ ਹੋਈ ਹੈ,  ਸਿੱਖ ਹੀ ਸਿੱਖ ਦੀਆਂ ਲੱਤਾਂ ਖਿੱਚ ਰਿਹਾ ਹੈ,  ਕਿਸੇ ਨੂੰ ਕੌਮ ਦੀ ਚੜ੍ਹਦੀ ਕਲਾ ਨਹੀਂ ਚਾਹੀਦੀ,  ਆਪਣੀ ਪਾਰਟੀ ਦੀ ਚੜ੍ਹਦੀ ਕਲਾ ਚਾਹੀਦੀ ਹੈ, ਉਨ੍ਹਾਂ ਕਿਹਾ ਸਾਡੀ ਕੌਮ ਦੇ ਜਥੇਦਾਰ ਗੈਰਾਂ ਨਾਲ ਗਠਜੋੜ ਕਰਨ  ਦੀ ਬਜਾਏ  ਆਪਣਿਆਂ ਨਾਲ ਹੱਥ  ਮਿਲਾ ਲੈਂਦੇ  ਤਾਂ ਅੱਜ  ਮਾੜੇ ਦਿਨ ਦੇਖਣੇ ਨਾ ਪੈਂਦੇ, ਜੰਡੀਰ ਨੇ ਕਿਹਾ  ਸਾਡੇ ਜਥੇਦਾਰਾਂ ਨੇ 20 ਸਾਲ ਰਾਜ ਕੀਤਾ ਹੈ, ਪਰ ਸਾਹਿਬਜ਼ਾਦਿਆਂ ਦੇ ਨਾਂ ਤੇ ਕੋਈ ਸਕੂਲ ਹਸਪਤਾਲ ਜਾਂ ਫਿਰ ਚੌਕ ਪੰਜਾਬ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ
Author: Gurbhej Singh Anandpuri
ਮੁੱਖ ਸੰਪਾਦਕ