ਜੇ ਤੁਹਾਡਾ ਨਤੀਜਾ ਚੰਗਾ ਨਹੀਂ ਆਇਆ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਕਿਉਂਕਿ ਇਮਤਿਹਾਨ ਦੇ ਮਾੜੇ ਨਤੀਜੇ ਕਾਰਨ ਕਰੀਅਰ ਦੇ ਸਾਰੇ ਰਸਤੇ ਬੰਦ ਨਹੀਂ ਹੁੰਦੇ। ਯਕੀਨ ਨਹੀਂ ਆਉਂਦਾ ਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ IAS (ਭਾਰਤੀ ਪ੍ਰਸ਼ਾਸਨਿਕ ਸੇਵਾ) ਅਧਿਕਾਰੀ ਦੀ ਮਾਰਕਸ਼ੀਟ ਦੇਖੋ।
ਨਾਲ ਹੀ ਇਸ ਗੱਲ ਨੂੰ ਵੀ ਬੰਨ੍ਹ ਕੇ ਰੱਖੋ ਕਿ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ ਦੇ ਅੰਕ ਇਹ ਤੈਅ ਨਹੀਂ ਕਰਦੇ ਕਿ ਤੁਸੀਂ ਜ਼ਿੰਦਗੀ ਵਿੱਚ ਕਿੱਥੋਂ ਤੱਕ ਪਹੁੰਚੋਗੇ!
10ਵੀਂ ਦੀ ਪ੍ਰੀਖਿਆ ਤੀਸਰੀ ਡਿਵੀਜ਼ਨ ਤੋਂ ਪਾਸ ਕੀਤੀ
2009 ਬੈਚ ਦੇ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਬੁੱਧਵਾਰ ਨੂੰ ਆਪਣੀ 10ਵੀਂ ਜਮਾਤ ਦੀ ਮਾਰਕਸ਼ੀਟ ਦੀ ਇੱਕ ਫੋਟੋ ਸਾਂਝੀ ਕੀਤੀ। ਉਸ ਨੇ ‘ਬਿਹਾਰ ਸਕੂਲ ਐਗਜ਼ਾਮੀਨੇਸ਼ਨ ਬੋਰਡ’ ਦੀ ਇਹ ਪ੍ਰੀਖਿਆ 1996 ਵਿੱਚ 314/700 ਅੰਕਾਂ ਨਾਲ (ਤੀਜੀ ਡਵੀਜ਼ਨ) ਪਾਸ ਕੀਤੀ। ਮਾਰਕਸ਼ੀਟ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।