ਉੱਤਰਾਖੰਡ ਦੇ ਰਾਮਨਗਰ ‘ਚ ਵੱਡਾ ਹਾਦਸਾ, ਨਦੀ ‘ਚ ਕਾਰ ਡਿੱਗਣ ਕਾਰਨ 9 ਜਣਿਆਂ ਦੀ ਮੌਤ

26

ਉੱਤਰਾਖੰਡ ਦੇ ਰਾਮਨਗਰ ‘ਚ ਵੱਡਾ ਹਾਦਸਾ ਵਾਪਰਿਆ ਹੈ, ਜਿਸ ‘ਚ ਇੱਕ ਸੈਲਾਨੀਆਂ ਦੀ ਭਰੀ ਗੱਡੀ ਨਦੀ ‘ਚ ਜਾ ਡਿੱਗੀ | ਇਸ ਹਾਦਸੇ ‘ਚ 9 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇਨ੍ਹਾਂ ‘ਚੋ 5 ਜਣਿਆਂ ਦੀ ਲਾਸ਼ਾ ਬਰਾਮਦ ਕਰ ਲਈਆਂ ਹਨ | ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਸੈਲਾਨੀਆਂ ‘ਚੋ ਤਿੰਨ ਪਟਿਆਲਾ ਤੋਂ ਹਨ ਜਦਕਿ ਇੱਕ ਦੀ ਸੰਗਰੂਰ ਜਿਲ੍ਹੇ ਨਾਲ ਸੰਬੰਧਿਤ ਹੈ |
ਇਸ ਹਾਦਸੇ ‘ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ, ਜਿਸ ਦਾ ਇਲਾਜ ਰਾਮਨਗਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਵਿੱਚ ਸਵਾਰ ਸੈਲਾਨੀ ਜੋ ਢੇਲਾ ਰਾਮਨਗਰ ਦੇ ਇੱਕ ਰਿਜ਼ੋਰਟ ਵਿੱਚ ਰੁਕ ਕੇ ਵਾਪਸ ਪਰਤ ਰਹੇ ਸਨ। ਸਵੇਰੇ 5:45 ਵਜੇ ਦੇ ਕਰੀਬ ਸੈਲਾਨੀ ਢੇਲਾ ਨਦੀ ਦੇ ਰਸਤੇ ‘ਤੇ ਪਹੁੰਚੇ ਹੀ ਸਨ ਕਿ ਉਨ੍ਹਾਂ ਦੀ ਕਾਰ ਨਦੀ ‘ਚ ਜਾ ਡਿੱਗੀ |

ਇਸ ਦੌਰਾਨ ਕੋਤਵਾਲ ਅਰੁਣ ਕੁਮਾਰ ਸੈਣੀ ਨੇ ਦੱਸਿਆ ਕਿ ਕਾਰ ਵਿੱਚ ਅਜੇ ਵੀ ਪੰਜ ਵਿਅਕਤੀਆਂ ਦੀਆਂ ਲਾਸ਼ਾਂ ਹਨ, ਜਿਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰ ਨੂੰ ਨਦੀ ‘ਚੋਂ ਬਾਹਰ ਕੱਢਣ ਲਈ ਮੌਕੇ ‘ਤੇ ਕਰੇਨ ਬੁਲਾਈ ਗਈ ਹੈ। ਮਰਨ ਵਾਲਿਆਂ ਵਿੱਚ ਤਿੰਨ ਨੌਜਵਾਨ ਅਤੇ ਛੇ ਔਰਤਾਂ ਸ਼ਾਮਲ ਹਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

× How can I help you?