ਪੰਜਾਬ ਦੀ ਸ਼ੇਰਨੀ ਧੀ ਨੀਰਜਾ ਬਨੋਟ, ਜਿਸ ਦਾ ਕਰਜ਼ਦਾਰ ਅਮਰੀਕਾ ਵੀ ਰਿਹਾ
ਪੰਜਾਬ ਦੀ ਇਸ ਧੀ ਦਾ ਨਾਂਮ ਸੀ ਨੀਰਜਾ ਬਨੋਟ, ਚੰਡੀਗੜ੍ਹ ਦੀ ਰਹਿਣ ਵਾਲੀ ਸੀ, ਉਸ ਤੋਂ ਬਾਅਦ ਮਾਪੇ ਮੁੰਬਈ ਆ ਗਏ, 22 ਸਾਲ ਦੀ ਉੰਮਰ ਵਿੱਚ ਨੀਰਜਾ ਦਾ ਵਿਆਹ ਕਰ ਦਿੱਤਾ, ਪਤੀ ਗਲਫ਼ ਵਿੱਚ ਰਹਿੰਦਾ ਸੀ ਤਾਂ ਨੀਰਜਾ ਨੂੰ ਗਲਫ਼ ਜਾਣਾਂ ਪਿਆ ਪਰ ਸੌਹਰੇ ਦਾਜ਼ ਦੇ ਲੋਭੀ ਨਿੱਕਲੇ, ਨੀਰਜਾ ਕਿਸੇ ਤਰੀਕੇ ਨਾਲ ਗਲਫ਼ ਤੋਂ ਵਾਪਸ ਭਾਰਤ ਆ ਗਈ ਤੇ ਮਾਡਲਿੰਗ ਦੀ ਦੁਨੀਆਂ ਵਿੱਚ ਪਹੁੰਚ ਗਈ, ਉਸ ਨੇ ਬਹੁਤ ਸਾਰੇ ਮਸ਼ਹੂਰ ਪ੍ਰੋਡੱਕਟਾਂ ਜਿਵੇਂ ਵੀਕੋ, ਗੌਦਰੇਜ, ਵੈਪਰਿਕਸ ਲਈ ਮਾਡਲਿੰਗ ਕੀਤੀ, ਪਰ ਉਸ ਦਾ ਸੁਪਨਾਂ ਸੀ ਫਲਾਇਟ ਅਟੈਂਡੈਂਟ ਬਣਨਾਂ, ਉਹ ਅਮਰੀਕਾ ਗਈ ਓੱਥੇ ਟ੍ਰੇਨਿੰਗ ਲਈ, ਓੱਥੇ Pan AM ਵਿੱਚ ਜੌਬ ਵੀ ਮਿਲ ਗਈ, ਕਿਉਂਕਿ ਉਹ ਬਹੁਤ ਹੋੰਣਹਾਰ ਸੀ, ਆਪਣੇਂ 23ਵੇੰ ਜਨਮ-ਦਿਨ ਤੋਂ ਦੋ ਦਿਨ ਪਹਿਲਾਂ 5ਸਤੰਬਰ 1986 PAN AM ਦੀ ਇੱਕ ਫਲਾਇਟ ਜੋ ਮੁੰਬਈ ਤੋਂ ਪਾਕਿਸਤਾਨ ਹੋਕੇ ਅਮਰੀਕਾ ਜਾ ਰਹੀ ਸੀ, ਉਸ ਵਿੱਚ 360 ਯਾਤਰੀ ਸੀ, ਰਾਤ ਦੇ 4:30 ਮਿੰਟ ਤੇ ਫਲਾਇਟ ਇਸਲਾਮਾਬਾਦ ਪਾਕਿਸਤਾਨ ਪਹੁੰਚੀ, 109 ਯਾਤਰੀ ਉੱਤਰ ਗਏ ਲੱਗਭਗ ਓਨੇਂ ਹੀ ਚੜ ਗਏ ਪਰ ਅਚਾਨਕ ਰਨਵੇ ਤੇ ਨੀਲੀ ਵਰਦੀ ਪਹਿਨੇ ਲਾਲ ਬੱਤੀ ਵਾਲੀ ਗੱਡੀ ਵਿੱਚ ਕੁੱਝ ਸ਼ਕਸ਼ ਪਲੇਨ ਵੱਲ ਵੱਧੇ ਨੀਰਜਾ ਨੂੰ ਪਤਾ ਚੱਲ ਗਿਆ ਕਿ ਇਹ ਆਤੰਕਵਾਦੀ ਹਨ, ਉਹ ਭੱਝ ਕੇ ਕੈਬਿਨ ਵਿੱਚ ਗਈ, ਪਾਇਲਟਾਂ ਨੂੰ ਗੋਲੀ ਚਲਾਉਣ ਲਈ ਕਿਹਾ, ਏਥੇ ਦੱਸ ਦੇਵਾਂ ਕਿ ਪਾਇਲਟ ਤੇ ਕੋ-ਪਾਇਲਟ ਕੋਲ ਪਿਸਟਲ ਹੁੰਦੇ ਹਨ, ਪਰ ਉਹ ਡਰਪੋਕ ਜਹਾਜ਼ ਛੱਡ ਕੇ ਭੱਜ ਗਏ, ਹੁਣ ਮੇੰਨ ਨੀਰਜਾ ਬਨੋਟ ਹੀ ਸੀ ਜਹਾਜ਼ ਅੰਦਰ, ਉਹ ਹਾਈਜੈਕਰ ਕੈਬਿਨ ਵਿੱਚ ਗਏ ਤਾਂ ਕੋਈ ਪਾਇਲਟ ਨਾਂ ਦੇਖ ਕੇ ਘਬਰਾ ਗਏਉਹਨਾਂ ਨੇ ਨੀਰਜਾ ਨੂੰ ਕਿਹਾ ਕਿ ਸਭ ਯਾਤਰੀਆਂ ਦੇ ਪਾਸਪੋਰਟ ਇਕੱਠੇ ਕਰੇ, ਉਹ ਫਿਲਿਸਤੀਨ ਦੇ ਅੱਤਵਾਦੀ ਸੰਗਠਨ ਤੋਂ ਸਨ, ਉਹ ਅਮਰੀਕੀ ਨਾਗਰਿਕਾਂ ਨੂੰ ਮਾਰਨਾਂ ਚਾਹੁੰਦੇ ਸਨ, ਨੀਰਜਾ ਸਮਝ ਚੁੱਕੀ ਸੀ, ਉਸ ਨੇ ਯਾਤਰੀਆਂ ਤੋਂ ਪਾਸਪੋਰਟ ਲੈ ਕੇ ਏਧਰ ਓਧਰ ਛੁਪਾ ਦਿੱਤੇ ਤੇ ਅੱਖ ਬਚਾ ਕੇ ਐਮਰਜੈਂਸੀ ਦਰਵਾਜ਼ੇ ਖੋਲ ਦਿੱਤੇ, ਸਭ ਤੋਂ ਪਹਿਲਾਂ ਬੱਚਿਆਂ ਨੂੰ ਜਹਾਜ਼ ਤੋਂ ਉਤਾਰਨ ਦਾ ਫੈਸਲਾ ਕੀਤਾ, ਸਲਾਈਡ ਡੋਰ ਰਾਹੀਂ ਬੱਚਿਆਂ ਨੂੰ ਉਤਾਰਨਾ ਸ਼ੁਰੂ ਕੀਤਾ, ਏਨੇਂ ਵਿੱਚ ਇੱਕ ਟੈਰੇਰਿਸਟ ਦੀ ਨਜ਼ਰ ਨੀਰਜਾ ਤੇ ਪੈ ਗਈ, ਉਸ ਨੇ ਉਹਨਾਂ ਬੱਚਿਆਂ ਵੱਲ ਗੋਲੀ ਚਲਾਉੰਣੀ ਚਾਹੀ ਪਰ ਨੀਰਜਾ ਉਸ ਟੈਰੇਰਿਸਟ ਨਾਲ ਸਿੱਧਮਸਿੱਧਾ ਭਿੜ ਗਈ, ਉਸ ਨੇ ਉਸ ਮੁੱਠਭੇੜ ਵਿੱਚ ਨੀਰਜਾ ਨੂੰ ਕਾਫੀ ਗੋਲੀਆਂ ਲੱਗੀਆਂ ਤੇ ਉਹ ਸ਼ਹੀਦ ਹੋ ਗਈ ????ਟੈਰੇਰਿਸਟ ਜਹਾਜ਼ ਉਡਾ ਨਹੀਂ ਸਕਦੇ ਸੀ, ਸੋ 19 ਘੰਟਿਆਂ ਬਾਅਦ ਉਹਨਾਂ ਦਾ ਅਸਲਾ ਵੀ ਖ਼ਤਮ ਹੋ ਗਿਆ, ਇਸ ਦੌਰਾਨ 51 ਲੋਕ ਮਾਰੇ ਜਾ ਚੁੱਕੇ ਸਨ, ਪਰ ਜੇ ਨੀਰਜਾ ਯਾਤਰੀਆਂ ਦੇ ਪਾਸਪੋਰਟ ਉਹਨਾਂ ਨੂੰ ਦੇ ਦਿੰਦੀ ਤਾਂ ਮਰਨ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੋਣੀਂ ਸੀ ਕਿਉਂਕਿ ਉਹ ਅਮੈਰੀਕੀ ਨਾਗਰਿਕਾਂ ਨੂੰ ਮਾਰਨਾਂ ਚਾਹੁੰਦੇ ਸਨ ਤੇ ਉਹ ਜਹਾਜ਼ ਅਮਰਿਕਾ ਦਾ ਹੀ ਸੀ, ਪੰਜਾਬ ਦੀ ਧੀ 22 ਸਾਲ ਦੀ ਨੀਰਜਾ ਬਨੋਟ ਨੂੰ ਭਾਰਤ ਸਰਕਾਰ ਨੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ, ਪਾਕਿਸਤਾਨ ਨੇ ਤਮਹਾ-ਏ-ਇਨਸਾਨੀਅਤ ਨਾਲ ਨਿਵਾਜਿਆ, ਅਮੈਰਿਕਾ ਨੇ ਤਾਂ ਆਪਣੇ ਇੱਕ ਖਿਤਾਬ ਦਾ ਨਾਂਮ ਹੀ ਨੀਰਜਾ ਬਨੌਟ ਰੱਖ ਦਿੱਤਾ, ਅੱਜ ਵੀ ਬਹਾਦਰ ਯੋਧਿਆਂ ਨੂੰ ਦਿੱਤਾ ਜਾਂਦਾ ਹੈ ਉਹ ਖਿਤਾਬ
????ਸਲਾਮ ਸ਼ੇਰਨੀ ਧੀ ਨੂੰ ????
Gurvir Kaur Brar ✍️
Author: Gurbhej Singh Anandpuri
ਮੁੱਖ ਸੰਪਾਦਕ