113 Views
ਸ਼ਾਹਪੁਰ ਕੰਢੀ 8 ਜਲਾਈ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੂਰ ਅੰਮਿਟ ਮੰਟੂ ਅੱਜ ਸੁਜਾਨਪੁਰ ਦੇ ਪਿੰਡ ਕੋਟ ੳਪਰਲਾ ਵਿੱਚ ਪਹੁੰਚੇ, ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ, ਇਸ ਮੌਕੇ ਤੇ ਅਮਿਤ ਮੰਟੂ ਵੱਲੋਂ 8 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਵੀ ਰੱਖਿਆ ਗਿਆ!ਪਿੰਡ ਵਾਸੀਆਂ ਵੱਲੋਂ ਅਮਿਤ ਮੰਟੂ ਦਾ ਭਰਵਾਂ ਸਵਾਗਤ ਕੀਤਾ ਗਿਆ, ਫੁੱਲਾਂ ਦੇ ਹਾਰ ਪਹਿਨਾਏ ਗਏ ਅਤੇ ਜ਼ਿੰਦਾਬਾਦ ਦੇ ਨਾਹਰੇ ਵੀ ਲਗਾਏ ਗਏ ! ਇਸ ਮੌਕੇ ਤੇ ਸਿਕੰਦਰ ਸਿੰਘ ਸਰਪੰਚ, ਗੁਰੂ ਸਿੰਘ, ਮਦਨ ਲਾਲ, ਸਕੰਤਰ ਪਠਾਣੀਆਂ, ਸ਼ਾਮ ਸਿੰਘ, ਪ੍ਰਵੀਨ ਕੁਮਾਰ, ਨਰਿੰਦਰ ਕੁਮਾਰ, ਮੋਹਨ ਸਿੰਘ, ਸੁਨੀਲ ਕੁਮਾਰ, ਹਰੀ ਸਿੰਘ ਆਦਿ ਹਾਜ਼ਰ ਸਨ

Author: Gurbhej Singh Anandpuri
ਮੁੱਖ ਸੰਪਾਦਕ