ਗੁਰਬਾਣੀ ਵਿੱਚ ਕੁਦਰਤਿ ਨੂੰ ਬਹੁਤ ਵਡਿਆਇਆ ਹੈ ਗੁਰੂ ਸਾਹਿਬ ਜੀ ਨੇ, ਭਾਵੇਂ ਕਿ ਪਿਛਲੇ ਸਮੇਂ ਵਿੱਚ ਬਹੁਤੀ ਧਰਤੀ ਕੁਦਰਤੀ ਨਿਆਮਤਾਂ ਨਾਲ ਭਰੀ ਪਈ ਸੀ ਕੰਕਰੀਟ ਦੇ ਜੰਗਲ ਘੱਟ ਤੇ ਕੁਦਰਤੀ ਜੰਗਲ ਬਹੁਤ ਸਨ ਫ਼ਿਰ ਵੀ ਗੁਰੂ ਸਾਹਿਬਾਨ ਨੇ ਆਪਣੇ ਆਪਣੇ ਸਮੇਂ ਸੁੱਕੇ ਬਾਗ ਹਰੇ ਕੀਤੇ ਅਤੇ ਨਵੇ ਬਾਗ ਲਗਵਾਏ ਇਤਿਹਾਸਕ ਮਹੱਤਤਾ ਵਜੋਂ ਕਈ ਗੁਰੂ ਘਰਾਂ ਦੇ ਨਾਮ ਵੀ ਗੁਰੂ ਕਾ ਬਾਗ ਕਰਕੇ ਪਰਸਿੱਧ ਹਨ। ਇਸ ਤੋ ਇਲਾਵਾ ਗੁਰੂ ਕਾਲ ਦੀਆਂ ਬੇਰੀਆਂ ਟਾਹਲੀਆਂ ਇਮਲੀਆਂ ਸਮੇਤ ਹੋਰ ਕਈ ਤਰਾ ਦੇ ਦਰੱਖਤ ਅੱਜ ਮੌਜੂਦ ਹਨ ਜਿਸ ਤੋ ਇਹ ਸਿੱਧ ਹੁੰਦਾ ਹੈ ਕੇ ਗੁਰੂ ਸਾਹਿਬਾਨ ਕਿੰਨੇ ਸੰਜੀਦਾ ਸਨ ਵਾਤਾਵਰਣ ਪ੍ਰਤੀ ਅਤੇ ਹੋਰ ਕੁਦਰਤੀ ਸਰਮਾਏ ਪ੍ਤੀ। ਸਮੇਂ ਦੇ ਬਦਲਨ ਨਾਲ ਵਾਪਾਰੀ ਬਿਰਤੀ ਵਾਲੇ ਲਾਲਚੀ ਲੋਕਾਂ ਨੇ ਪੈਸੇ ਤੇ ਜਮੀਨ ਦੀ ਭੁੱਖ ਕਾਰਨ ਅੰਨ੍ਹੇਵਾਹ ਕੁਦਰਤੀ ਸਰੋਤਾਂ ਦਾ ਘਾਣ ਕੀਤਾ ਜੋ ਅੱਜ ਤੱਕ ਜਾਰੀ ਹੈ ਮੱਤੇਵਾਲ ਦੇ ਜੰਗਲ ਵਾਲੇ ਮਸਲੇ ਨੇ ਇੱਕ ਵਾਰ ਪੂਰੇ ਪੰਜਾਬੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਸਲਾ ਹੈ ਵੀ ਬਹੁਤ ਚਿੰਤਾਜਨਕ ਤੁਸੀਂ ਸੌ ਸਾਲ ਚ ਲੱਖਾਂ ਦਰਖਤ ਲਾ ਕੇ ਵੀ ਇਸ ਜੰਗਲ ਦੀ ਘਾਟ ਪੂਰੀ ਨਹੀ ਕਰ ਸੱਕਦੇ ਕਿਉਂਕਿ ਜੰਗਲਾਂ ਵਿੱਚ ਰੁੱਖਾਂ ਦੀਆਂ ਪੁਰਾਣੀਆਂ ਕਿਸਮਾਂ ਵੀ ਹਨ ਜੋ ਬਾਹਰ ਲੱਗ ਰਹੇ ਰੁੱਖਾਂ ਵਿੱਚ ਨਹੀ ਹਨ ਕਿਉਂਕਿ ਰੁੱਖਾਂ ਦੀਆਂ ਕਿਸਮਾਂ ਦਾ ਵੀ ਨਵੀਨੀਕਰਨ ਹੋ ਚੁੱਕਾ ਹੈ ਤੁਸੀਂ ਫਲ ਵਾਲੇ ਰੁੱਖ ਹੀ ਦੇਖ ਲਓ ਛੇਤੀ ਫਲ ਦੇਣ ਵਾਲੇ ਦਰਖਤ ਖਤਮ ਵੀ ਜਲਦੀ ਹੋ ਜਾਣਗੇ। ਬਿਲਕੁਲ ਖੇਤੀ ਬੀਜਾਂ ਵਾਂਗ ਅੱਜ ਆਪਣਾ ਤਿਆਰ ਕੀਤਾ ਬੀਜ ਕਿੰਨੇ ਕੂ ਲੋਕ ਬੀਜਦੇ ਹਨ ਤਕਰੀਬਨ ਖਤਮ ਹੀ ਹੋ ਗਿਆ ਹੈ ਤੇ ਲੋਕ ਮਜਬੂਰਨ ਕੰਪਨੀਆਂ ਤੇ ਨਿਰਭਰ ਹੋ ਗਏ ਹਨ।ਬੱਸ ਇਹੀ ਹਾਲ ਏਧਰ ਵੀ ਹੋਵੇਗਾ। ਇਸ ਜੰਗਲ ਦੀ ਮੌਤ ਨਾਲ ਬਹੁਤ ਕੁਝ ਮਰ ਜਾਵੇਗਾ ਕੁਝ ਜਾਨਵਰ ਪਿੰਜਰਿਆਂ ਚ ਤੜਫ ਤੜਫ ਕੇ ਮਰਨਗੇ ਕੁਝ ਖੁੱਲੇ ਅਸਮਾਨ ਵਿੱਚ ਬਿਨਾ ਛਾਂ ਬਿਨਾ ਪਾਣੀ ਮਰ ਜਾਣਗੇ। ਬਲਿਹਾਰੀ ਕੁਦਰਤਿ ਵੱਸਿਆ ਵਾਲੇ ਮਾਹੌਲ ਵਿੱਚ ਮੌਤ ਵਰਗੀ ਚੁੱਪ ਹੋਵੇਗੀ। ਪਰ ਇਸਦਾ ਦੋਸ਼ ਕਿਸ ਦੇ ਸਿਰ ਹੋਵੇਗਾ?ਤਾ ਜਵਾਬ ਹੈ ਸਾਡੇ ਸਿਰ ਕਿਉਕਿ ਅਸੀ ਚੁੱਪ ਹਾਂ ਸੋ ਹਾਲੇ ਵੀ ਸਮਾਂ ਹੈ। ਕੀ ਇੱਕ ਅੰਦੋਲਨ ਇਸ ਵਾਸਤੇ ਨਹੀ ਹੋ ਸਕਦਾ? ਕਿਸਾਨ ਮਜਦੂਰ ਸੰਗਰਸ਼ ਕਮੇਟੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਸਭਾ ਸੁਸਾਇਟੀਆਂ ਐਨ ਜੀ ਓ ਵਗੈਰਾ ਸੱਭ ਦਾ ਫਰਜ ਬਣਦਾ ਹੈ। ਇੱਕ ਪ੍ਰਚਾਰਕ ਹੋਣ ਦੇ ਨਾਤੇ ਜੋ ਮੇਰਾ ਫਰਜ ਬਣਦਾ ਹੈ ਉਹ ਨਿਭਾ ਰਿਹਾ ਹਾਂ, ਮੈ ਆਪਣੀ ਸ਼ਰੈਣੀ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾ ਕਿ ਘੱਟੋ ਘੱਟ ਹਾਅ ਦਾ ਨਾਅਰਾ ਹੀ ਮਾਰ ਦਿਓ ਬਿਰਥਾ ਨਹੀ ਜਾਵੇਗਾ ਅਖੀਰ ਬੇਨਤੀ ਹੈ ਕਿ ਇਸ ਮਸਲੇ ਸਬੰਧੀ ਜੋ ਵੀ ਕੋਈ ਪ੍ਰੋਗਰਾਮ ਉਲੀਕੇ ਉਸਦਾ ਸਾਥ ਜਰੂਰ ਦਿਓ।
ਪੰਥਕ ਕਵੀਸ਼ਰ ਡਾ ਗੁਰਸੇਵਕ ਸਿੰਘ ਪੱਧਰੀ 9915364709
Author: Gurbhej Singh Anandpuri
ਮੁੱਖ ਸੰਪਾਦਕ