ਰੀਜੈਂਟ ਆਫ਼ ਪੰਜਾਬ
ਮੇਰੇ ਵਾਂਗ ਘੱਟ ਪੜ੍ਹੇ ਲਿਖੇ, ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਅਤੇ ਸ਼ਹਿਰਾਂ ਦੀ ਹਰ ਗਲੀ ਮੋੜ ਉੱਤੇ ਖੜ੍ਹੇ ਰਾਜਨੀਤਿਕ ਮਾਹਿਰਾਂ ਨੂੰ ਸ਼ਾਇਦ ਇਸ ਸ਼ਬਦ ਦਾ ਮਤਲਬ ਵੀ ਨਾ ਪਤਾ ਹੋਵੇ। ਇਸਨੂੰ ਸਮਝਣ ਲਈ ਮੈਂ ਫਿਰੰਗੀ ਭਾਸ਼ਾ ਦੀ ਡਿਕਸ਼ਨਰੀ ਵੱਲ ਝਾਤ ਮਾਰੀ ਅਤੇ ਪਾਇਆ ਕਿ ਇਸ ਸ਼ਬਦ ਦਾ ਮਤਲਬ ਬਹੁਤ ਹੀ ਹੈਰਾਨੀ ਜਨਕ ਹੈ। ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਜਿਸਦੇ ਮਾੜੇ ਲੱਛਣਾਂ ਕਾਰਨ ਮੈਨੂੰ ਪੰਜਾਬ ਦੀ ਜਨਤਾ ਦੇ ਗਿਆਨ ਵਿੱਚ ਵਾਧਾ ਕਰਨ ਦਾ ਮੌਕਾ ਮਿਲ ਰਿਹਾ ਹੈ। ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਰੀਜੈਂਟ ਦਾ ਮਤਲਬ ਤੁਸੀੰ ਹੇਠਾਂ ਲਿਖੀਆਂ ਸਤਰਾਂ ਵਿੱਚ ਪੜ੍ਹ ਸਕਦੇ ਹੋ।
ਰੀਜੈਂਟ – ਭਾਵ ਉਹ ਬੰਦਾ ਜਿਸਨੂੰ ਸਾਸ਼ਨ ਸੰਭਾਲਣ ਲਈ ਨਿਯੁਕਤ ਕੀਤਾ ਜਾਂਦਾ ਹੈ ਉਹਨਾਂ ਹਾਲਾਤਾਂ ਵਿੱਚ ਜਦੋਂ ਰਾਜਾ ਨਾਬਾਲਿਗ, ਗੈਰਹਾਜ਼ਰ ਜਾਂ ਸਾਸ਼ਨ ਸੰਭਾਲਣ ਦੇ ਅਸਮਰੱਥ ਹੋਵੇ।
ਖ਼ਬਰਾਂ ਦੀ ਮੰਨੀਏ ਤਾਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਮੁੱਖਮੰਤਰੀ ਸਾਹਬ ਰਾਘਵ ਚੱਡਾ ਨੂੰ ਪੰਜਾਬ ਦਾ ਰੀਜੈਂਟ ਨਿਯੁਕਤ ਕਰਨ ਜਾ ਰਹੇ ਹਨ। ਗ਼ੌਰਤਲਬ ਇਹ ਹੈ ਕਿ ਪੰਜਾਬ ਦੇ ਲੋਕਾਂ ਦੁਆਰਾ ਵੋਟਾਂ ਪਾਕੇ ਚੁਣਿਆ ਗਿਆ ਰਾਜਾ ਭਾਵ ਮੁੱਖਮੰਤਰੀ ਨਾ ਤੇ ਨਾਬਾਲਿਗ ਹੈ, ਨਾ ਹੀ ਗੈਰਹਾਜ਼ਰ ਰਹਿੰਦਾ ਹੈ, ਅਖ਼ੀਰ ਇੱਕ ਹੀ ਕਾਰਨ ਬਚਿਆ ਹੈ ਉਹ ਹੈ ਸਰਕਾਰ ਚਲਾਉਣ ਵਿੱਚ ਅਸਮਰੱਥ ਹੋਣਾ। ਹੁਣ ਇਹ ਸਮਝ ਨਹੀਂ ਆ ਰਿਹਾ ਕੇ ਭਗਵੰਤ ਮਾਨ ਕੀ ਸੋਚਕੇ ਜਾਂ ਕਿਸ ਦਬਾਅ ਹੇਠ ਰਾਘਵ ਚੱਡਾ ਨੂੰ ਐਨੀ ਵੱਡੀ ਜਿੰਮੇਵਾਰੀ ਦੇਣ ਜਾ ਰਿਹਾ ਹੈ ? ਲੋਕਾਂ ਦੁਆਰਾ ਚੁਣੇ ਗਏ 92 ਪੰਜਾਬੀਆਂ ਨੂੰ ਖੁੱਡੇ ਲਾਈਨ ਲਾ ਇਹ ਜਿੰਮੇਵਾਰੀ ਕਿਸੇ ਬਾਹਰੀ ਨੂੰ ਕਿਓਂ ਦਿੱਤੀ ਜਾ ਰਹੀ ਹੈ?
ਆਪ ਸਪੋਰਟਰਾਂ ਨੂੰ ਬੇਨਤੀ ਹੈ ਕੇ ਪੁਰਾਣੀਆਂ ਫਾਈਲਾਂ ਫਰੋਲੋ ਅਤੇ ਲੋਕਾਂ ਨੂੰ ਦੱਸੋ ਕਿ ਕਦੇ ਕਾਂਗਰਸ ਜਾਂ ਅਕਾਲੀਆਂ ਨੇ ਵੀ ਕੋਈ ਰੀਜੈਂਟ ਰੱਖਿਆ ਹੋਇਆ ਸੀ? ਚਲੋ ਜੋ ਕੰਮ ਪਿਛਲੇ ਸੱਤਰ ਸਾਲਾਂ ਵਿੱਚ ਨਹੀਂ ਹੋਇਆ ਉਹ ਹੁਣ ਹੋਣ ਜਾ ਰਿਹਾ ਹੈ। ਮੁਬਾਰਕਾਂ ਇਸ ਗੱਲ ਦੀਆਂ ਕਿ ਥੋਡਾ ਆਜ਼ਾਦੀ ਘੁਲਾਟੀਆ ਇਹ ਮੰਨ ਰਿਹਾ ਕਿ ਉਹ ਸਾਸ਼ਨ ਚਲਾਉਣ ਦੇ ਅਸਮਰੱਥ ਹੈ।
ਸੂਝਵਾਨ ਪੰਜਾਬੀਆਂ ਨੂੰ ਬੇਨਤੀ ਹੈ ਕੇ ਪੋਸਟ ਅੱਗੇ ਸ਼ੇਅਰ ਕਰਕੇ ਬਾਕੀਆਂ ਦੀ ਜਾਣਕਾਰੀ ਵਧਾਉ ਅਤੇ ਪੁੰਨ ਖੱਟੋ।
ਕਿ ਪੰਜਾਬ ਵਿੱਚ ਆਪ ਪਾਰਟੀ ਦੇ ਸੀਨੀਅਰ ਯੂਨੀਅਰ ਸਪੋਟਰ, ਆਗੂ, 92 ਐੱਮ. ਐੱਲ.ਏ. ਪੰਜਾਬ ਦੀ ਰੰਗਲਾ ਬਣਾਉਣਾ ਤਾਂ ਦੇ ਅੱਜ ਇਹੋ ਜੇ ਸ਼ਰਮਨਾਕ ਫੈਸਲਿਆਂ ਦਾ ਵਿਰੋਧ ਕੀਤਾ ਜਾਵੇ, ਨਹੀ ਪੰਜਾਬ ਨੂੰ ਗੁਲਾਮ, ਆਰਥਿਕ ਤੌਰ ਤੇ ਮਾੜੇ ਹਾਲਾਤਾਂ ਤੋਂ ਫਿਰ ਕੋਈ ਨਹੀਂ ਬਚਾ ਸਕਦਾ!!
ਨਾਨਕ ਅੰਬੇਡਕਰੀ
Author: Gurbhej Singh Anandpuri
ਮੁੱਖ ਸੰਪਾਦਕ