ਇਕ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ 17 ਸਾਲ ਬਾਅਦ ਉਹ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਮਰਦ ਰੱਬ ਦਾ ਸਭ ਤੋਂ ਖ਼ੂਬਸੂਰਤ ਪ੍ਰਾਣੀ ਹੈ| ਉਹ ਆਪਣੀ ਜਵਾਨੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਕੁਰਬਾਨ ਕਰਦਾ ਹੈ| ਇਹ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁੰਦਰ ਅਤੇ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੀ ਹੈ,ਜਿੱਸ ਲਈ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦਾ ਹੈ, ਉਹ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦਾ ਹੈ, ਪਰ ਇਸ ਕੁਰਬਾਨੀ ਦੇ ਬਦਲੇ ਉਸਨੂੰ ਹਮੇਸ਼ਾਂ ਝਿੜਕਿਆ ਜਾਂਦਾ ਹੈ।
ਰਿਫਰੈਸ਼ਮੈਂਟ ਲਈ ਘਰ ਤੋਂ ਬਾਹਰ ਕਦਮ ਰੱਖੇ ਤਾਂ ਬੇਪਰਵਾਹ,ਜੇ ਉਹ ਘਰ ਵਿਚ ਰਹੇ , ਤਾਂ ਉਹ ਆਲਸੀ ਅਤੇ ਬੇਕਾਰ ਹੈ ਜੇਕਰ ਉਹ ਕਿਸੇ ਗ਼ਲਤੀ ਕਾਰਨ ਬੱਚਿਆਂ ਨੂੰ ਝਿੜਕਦਾ ਹੈ ਤਾਂ ਉਹ ਵਹਿਸ਼ੀ, ਇਸ ਸਭ ਦੇ ਬਾਵਜੂਦ ਮਰਦ ਦੁਨੀਆ ਦੀ ਅਜਿਹੀ ਹਸਤੀ ਹੈ ਜੋ ਆਪਣੇ ਬੱਚਿਆਂ ਨੂੰ ਹਰ ਪੱਖੋਂ ਆਪਣੇ ਨਾਲੋਂ ਬਿਹਤਰ ਦੇਖਣਾ ਚਾਹੁੰਦਾ ਹੈ| ਬਾਪ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਤੋਂ ਨਾ ਉਮੀਦੀ ਦੇ ਬਾਵਜੂਦ ਉਨ੍ਹਾਂ ਨੂੰ ਪਿਆਰ ਕਰਦਾ ਹੈ| ਅਤੇ ਹਮੇਸ਼ਾ ਉਨ੍ਹਾਂ ਦੀ ਭਲਾਈ ਲਈ ਪ੍ਰਾਰਥਨਾ ਕਰਦਾ ਹੈ। ਬਾਪ ਉਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੁਆਰਾ ਦਿੱਤੀਆਂ ਗਈਆਂ ਤਕਲੀਫ਼ਾਂ ਨੂੰ ਬਰਦਾਸ਼ਤ ਕਰਦਾ ਹੈ। ਬਾਪ ਉਹ ਹਸਤੀ ਹੈ ਜੋ ਆਪਣੀ ਸਭ ਤੋਂ ਵਧੀਆ ਦੌਲਤ ਬਲਕਿ ਜੋ ਕੁਝ ਉਸ ਕੋਲ ਹੈ , ਉਹ ਆਪਣੇ ਬੱਚਿਆਂ ਨੂੰ ਸੌਂਪ ਦਿੰਦਾ ਹੈ।
ਜੇ ਮਾਂ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਤਾਂ ਬਾਪ ਸਾਰੀ ਉਮਰ ਆਪਣੇ ਬੱਚਿਆਂ ਦੇ ਭਵਿੱਖ ਦੀ ਫ਼ਿਕਰ ਵਿੱਚ ਬਿਤਾਉਂਦਾ ਹੈ…!ਦੁਨੀਆਂ ਓਨੀ ਦੇਰ ਹੀ ਚੰਗੀ ਤੇ ਸੋਹਣੀ ਹੈ ਜਦੋਂ ਤੱਕ ਘਰ ਦਾ ਸਰਬ੍ਰਾਹ ਸਲਾਮਤ ਹੈ।
Author: Gurbhej Singh Anandpuri
ਮੁੱਖ ਸੰਪਾਦਕ