ਭੋਗਪੁਰ 10 ਜੁਲਾਈ ( ਸੁਖਵਿੰਦਰ ਸੈਣੀ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਭੋਗਪੁਰ ਵਲੋਂ ਸ਼ਹਿਰ ਅੰਦਰ ਸਿੰਗਲ ਜੂਸ ਅਤੇ ਪਲਾਸਟਿਕ ਦੇ ਲਫ਼ਾਫ਼ੇ ਵਰਤਣ ਵਾਲਿਆਂ ਵਾਲੇ ਦੁਕਾਨਦਾਰਾਂਰੈ ਸਟੋਰੈਂਟਾਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਮੌਕੇ ਤੇ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜਲ ਦਾ ਸਮਾਨ ਪਲਾਸਟਿਕ ਅਤੇ ਥੋਰਮੋਕੋਲ ਦੇ ਗਲਾਸ ਪਲੇਟਾਂ ਆਦਿ ਵਰਤਨ ਵਾਲੇ ਦੁਕਾਨਦਾਰਾਂ ਰੈਸ਼ਟੋਰੈਸ਼ਟਾਂ ਦਾ ਪਲਾਸਟਿਕ ਦਾ ਸਮਾਨ ਜਬਤ ਕੀਤਾ ਗਿਆ ਨਗਰ ਕੌਂਸਲ ਵੱਲੋਂ ਦੁਕਾਨਦਾਰ ਰੈਸਟੋਰੈਂਟਾਂ ਨੂੰ ਅੱਗੇ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਉਹ ਸਿੰਗਲ ਯੂਜ਼ ਪਲਾਸਟਿਕ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਦੇ ਹੋਏ ਫੜੇ ਗਏ ਤਾਂ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਸ੍ਰੀ ਦਿਨੇਸ਼ ਕੁਮਾਰ ਸੈਕਟਰੀ ਇੰਸਪੈਕਟਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪਲਾਸਟਿਕ ਦੇ ਲਿਫਾਫਿਆਂ ਨੂੰ ਨਾ ਵਰਤਿਆ ਜਾਵੇ ਕਿਉਂਕਿ ਇਹ ਪਲਾਸਟਿਕ ਦੇ ਲਿਫਾਫੇ ਆਦਿ ਸਮਾਨ ਸਾਡੀ ਸਿਹਤ ਅਤੇ ਵਾਤਾਵਰਣ ਲਈ ਹਾਨੀਕਾਰਕ ਹਨ ਅਤੇ ਰੇਹੜੀਆਂ ਫੜ੍ਹੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਜੇਕਰ ਉਨ੍ਹਾਂ ਵੱਲੋਂ ਰੇੜੀਆਂ ਫੜੀਆਂ ਸ਼ਹਿਰ ਅੰਦਰ ਸ਼ੜਕ ਤੇ ਲਗਾਈਆਂ ਗਈਆਂ ਤਾਂ ਉਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਸ਼੍ਰੀਮਤੀ ਸੁਨੀਤਾ ਰਾਣੀ ਸੀਐਫ ਸ੍ਰੀ ਪਰਮਵੀਰ ਸਿੰਘ, ਸੋਨੂੰ ਕੁਮਾਰ, ਅਤੇ ਰੋਹਿਤ ਕੁਮਾਰ ਮੋਟੀਵੇਟਰ ਅਤੇ ਹੋਰ ਸਟਾਫ਼ ਹਾਜ਼ਰ ਸੀ
Author: Gurbhej Singh Anandpuri
ਮੁੱਖ ਸੰਪਾਦਕ