ਭੋਗਪੁਰ 10 ਜੁਲਾਈ ( ਸੁਖਵਿੰਦਰ ਸੈਣੀ ) ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਬਡਿਆਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਨੇ ਆਪਣੇ ਪਰਲਜ਼ ਕੰਪਨੀ ਦੇ ਪੀੜਤਾਂ ਨਾਲ ਮਿਲ ਕੇ ਇਕ ਮੰਗ ਪੱਤਰ ਵਿਧਾਨ ਸਭਾ ਹਲਕਾ ਟਾਂਡਾ ਦੇ ਵਿਧਾਇਕ ਮਾਨਯੋਗ ਜਸਵੀਰ ਸਿੰਘ ਰਾਜਾ ਨੂੰ ਦਿੱਤਾ, ਜਸਬੀਰ ਸਿੰਘ ਕੰਗ, ਯੂਨੀਅਨ ਮੈਂਬਰ ਅਤੇ ਬਲਵੀਰ ਸਿੰਘ ਬੱਧਣ ਮੀਡੀਆ ਸਲਾਹਕਾਰ ਨੇ ਕਿਹਾ ਹੈ ਕਿ,ਪਰਲਜ ਪੀੜਤਾਂ ਦਾ ਜੋ ਪੈਸਾ ਪਰਲਜ਼ ਕੰਪਨੀ ਵਿੱਚ ਫਸਿਆ ਹੋਇਆ ਹੈ।ਉਹ ਪੈਸਾ ਸੁਪਰੀਮ ਕੋਰਟ ਆਰਡਰ ਦੇ ਅਨੁਸਾਰ 2 ਫਰਵਰੀ 2016 ਦੇ ਹੁਕਮ ਅਨੁਸਾਰ ਪ੍ਰੋਪਰਟੀਆ ਵੇਚ ਕੇ ਨਿਵੇਸਕਾ ਦੇ ਪੈਸੇ ਵਾਪਸ ਕੀਤੇ ਜਾਣੇ ਸਨ। ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਵਾਅਦਾ ਵੀ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਪਰਲਜ਼ ਕੰਪਨੀ ਪੀੜਤਾਂ ਦੇ ਪੈਸੇ ਪਰਲਜ਼ ਕੰਪਨੀ ਦੀ ਜਮੀਨ ਵੇਚ ਕੇ ਵਿਆਜ਼ ਸਮੇਤ ਵਾਪਸ ਕਰਾਂਗੇ।ੳਨਾ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਬੇਨਤੀ ਕਰਦੇ ਹਾਂ ਕਿ ,ਮਤਾ ਪਾਸ ਕਰਕੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਆਫਲਾਈਨ ਦਿੱਤੇ ਜਾਣ। ਐਮ.ਐਲ.ਏ.ਸਾਹਿਬ ਨੇ ਅਗਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਮਾਨਯੋਗ ਐਮ ਐਲ ਏ ਸਾਹਿਬ ਨੇ ਸਾਡੇ ਵਫਦ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਹੈ ਅਤੇ ਵਾਅਦਾ ਕੀਤਾ ਹੈ ਕਿ ਇਸ ਮੁੱਦੇ ਨੂੰ ਆਉਣ ਵਾਲੇ ਸੈਸਨ ਵਿੱਚ ਬੜੀ ਗਰਮਜੋਸ਼ੀ ਨਾਲ ਚੁਕਾਂਗੇ।ਓਨਾ ਪਰਲਜ਼ ਪੀੜਤਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ MLA ਸਾਹਿਬਾ ਨੂੰ ਆਪਣੇ ਆਪਣੇ ਹਲਕੇ ਵਿਚ ਮੰਗ ਪੱਤਰ ਦਿੱਤੇ ਜਾਣ, ਤਾਂ ਜੋ ਇਸ ਸਮਸਿਆ ਦਾ ਹਲ ਨਿਕਲ ਸਕੇ ਇਸ ਮੌਕੇ ਤੇ ਸੰਘਰਸ਼ੀ ਪਰਲਜ਼ ਦੇ ਯੋਧੇ ਜਸਵੀਰ ਸਿੰਘ ਕੰਗ, ਬਲਵੀਰ ਸਿੰਘ ਬੱਧਣ, ਮਾਸਟਰ ਕਰਨੈਲ ਸਿੰਘ ,ਰਣਵੀਰ ਸਿੰਘ ਦਸੂਹਾ, ਇੰਦਰਪਾਲ, ਸੁਖਦੇਵ ਸਿੰਘ ਸਰਾਂ, ਡਾਕਟਰ ਗੁਰਮੀਤ ਸਿੰਘ, ਰਾਜ ਕੁਮਾਰ ਰਾਜੂ,ਪਵਨਦੀਪ ਸਿੰਘ ਚੰਡੀਦਾਸ, ਉਂਕਾਰ ਸਿੰਘ, ਤਜਿੰਦਰ ਸਿੰਘ, ਦਿਨੇਸ਼ ਪਾਲ ਸਿੰਘ ਗੱਗਜਲੋ, ਸੰਸਾਰ ਚੰਦ, ਸੁਖਦੇਵ ਸਿੰਘ,ਹਰਵੰਸ ਸਿੰਘ, ਜਸਵੰਤ ਸਿੰਘ, ਦਵਿੰਦਰ ਸਿੰਘ, ਦਰਸ਼ਨ ਸਿੰਘ ਬੇਰਸਾ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ