ਭੋਗਪੁਰ 11 ਜੁਲਾਈ ( ਸੁਖਵਿੰਦਰ ਜੰਡੀਰ ) ਭੋਗਪੁਰ ਇਲਾਕੇ ਦੇ ਪੱਤਰਕਾਰ ਸਾਹਿਬਾਨ ਅਤੇ ਡੀ ਐਸ ਪੀ ਸਰਵਜੀਤ ਸਿੰਘ ਦਰਮਿਆਨ ਖਾਸ ਮੀਟਿੰਗ ਹੋਈ, ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ,ਭੋਗਪੁਰ ਦੀ ਟਰੈਫਿਕ ਦਾ ਗੰਭੀਰ ਮਸਲਾ, ਨੌਜਵਾਨਾਂ ਵੱਲੋਂ ਹਲਕੇ ਵਿਚ ਮੋਟਰਸਾਈਕਲਾਂ ਤੇ ਅੱਤ ਚੁੱਕਣੀ, ਪਟਾਕੇ ਮਾਰਨੇ, ਬਾਜ਼ਾਰਾਂ ਦੇ ਵਿੱਚ ਚੜਗੀਲੀਆਂ ਮਚਾ ਕੇ ਲੰਘਣਾ, ਬੱਸ ਅੱਡੇ ਦੇ ਠੇਕੇਦਾਰ ਵੱਲੋ ਬੱਸਾਂ ਦੀਆਂ ਪਰਚੀਆਂ ਬੱਸ ਅੱਡੇ ਦੀ ਬਜਾਏ ਥਾਣੇ ਦੇ ਨਜ਼ਦੀਕ ਕੱਟਣੀਆਂ, ਬੱਸ ਅੱਡਾ ਚਾਲੂ ਨਾ ਕਰਨਾ, ਇਲਾਕੇ ਵਿੱਚ ਵੱਧ ਰਹੀਆਂ ਚੋਰੀਆਂ ਗੁੰਡਾਗਰਦੀਆਂ, ਦੁਕਾਨਦਾਰਾਂ ਵੱਲੋਂ ਰੋਡ ਤੇ ਰੇਹੜੀਆਂ ਲਗਾ ਕੇ ਕਰਾਏ ਵਸੂਲ ਕਰਨੇ ਅਤੇ ਹੋਰ ਵੀ ਕਈ ਮਸਲਿਆਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ, ਆਈਪੀਐਸ ਸਰਵਜੀਤ ਸਿੰਘ ਨੇ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਪ੍ਰੈਸ ਅਤੇ ਪੁਲਿਸ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਸਾਂਝੇ ਤੋਰ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ, ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਤੇ ਨਕੇਲ ਕੱਸੀ ਜਾਵੇਗੀ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਇਸ ਮੌਕੇ ਤੇ ਬਲਵਿੰਦਰ ਸਿੰਘ ਭੰਗੂ ਪ੍ਰਧਾਨ ਪ੍ਰੈੱਸ ਕਲੱਬ, ਪੀਸੀ ਰਾਊਤ ਰਾਜਪੂਤ ਪ੍ਰਧਾਨ ਕ੍ਰਾਂਤੀਕਾਰੀ ਕਲੱਬ, ਬਾਬਾ ਸੁਰਜੀਤ ਸਿੰਘ ਪ੍ਰਧਾਨ ਦੁਆਬਾ ਨਿਊਜ਼ ਕਲੱਬ, ਸੁਖਵਿੰਦਰ ਜੰਡੀਰ ਕਰਾਂਤੀਕਾਰੀ ਪ੍ਰੈਸ ਕਲੱਬ, ਰਾਜੇਸ਼ ਖੋਸਲਾ ਪੱਤਰਕਾਰ, ਮਨਜਿੰਦਰ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ ਲਹੌਰੀਆ ਪੱਤਰਕਾਰ ਪੀ ਟੀ ਸੀ ਨਿਊਜ ਆਦਿ ਪੱਤਰਕਾਰ ਹਾਜਰ ਸਨ