ਆਦਮਪੁਰ 11 ਜੁਲਾਈ ( ਸੁਖਵਿੰਦਰ ਸੈਣੀ ) ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਰਾਣੀ ਬਾਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਅੱਜ ਪੰਜਾਬ ਪ੍ਰਧਾਨ ਮਹਿਲਾ ਵਿੰਗ ਦੀ ਰਾਜਵਿੰਦਰ ਕੌਰ ਨੂੰ ਸਟੇਜ ਸਕੈਟਰੀ ਦਾ ਉਹਦਾ ਸੌਂਪਿਆ ਗਿਆ ਹੈ,ਇਸ ਦੇ ਨਾਲ ਹੀ ਸ੍ਰੀ ਸੁਭਾਸ਼ ਸ਼ਰਮਾ ਜ਼ਿਲ੍ਹਾ ਜਵੈਂਟਸੈਕਟਰੀ, ਆਈ ਜੀ ਸੁਰਿੰਦਰ ਸਿੰਘ ਸੋਢੀ ਸਪੋਰਟਸ ਪੰਜਾਬ ਪ੍ਰਧਾਨ, ਰਮਨ ਕੁਮਾਰ ਜ਼ਿਲ੍ਹਾ ਇੰਚਾਰਜ, ਅਤੇ ਹੋਰ ਵੀ ਕਈ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਇਸ ਮੌਕੇ ਤੇ ਸੀਮਾ ਰਾਣੀ ਬਾਡਾਲਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਪ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਹੋਇਆਂ ਜ਼ਿੰਮੇਵਾਰ ਆਗੂਆਂ ਨੂੰ ਵੀ ਵਧਾਈ ਦਿੱਤੀ