ਭੋਗਪੁਰ 13 ਜੁਲਾਈ ( ਜੰਡੀਰ ) ਨਗਰ ਕੌਂਸਲ ਭੋਗਪੁਰ ਅਤੇ ਸੀ ਐਚ ਸੀ ਕਾਲਾ ਬੱਕਰਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਂਝੇ ਤੌਰ ਤੇ ਭੋਗਪੁਰ ਸ਼ਹਿਰ ਵਿੱਚ ਸਿੰਗਲ ਯੂਜ ਪਲਾਸਟਿਕ ਅਤੇ ਪਲਾਸਟਿਕ ਦੇ ਲਿਫਾਫੇ ਵਰਤਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ, ਨਗਰ ਕੌਂਸਲ ਭੋਗਪੁਰ ਵੱਲੋਂ ਅੱਗੇ ਤੋ ਪਾਬੰਦੀਸ਼ੁਦਾ ਚੀਜਾਂ ਨਾ ਵਰਤਣ ਦੀ ਸਖ਼ਤ ਹਦਾਇਤ ਕੀਤੀ ਗਈ, ਅਤੇ ਕਿਹਾ ਗਿਆ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਨਗਰ ਕੌਂਸਲ ਭੋਗਪੁਰ ਵੱਲੋਂ ਜੁਰਮਾਨਾ ਕੀਤਾ ਜਾਵੇਗਾ, ਇਸ ਮੌਕੇ ਤੇ ਸ੍ਰੀ ਦੇਸਰਾਜ ਕਾਰਜ ਸਾਧਕ ਅਫਸਰ ਨਗਰ ਕੌਂਸਲ ਭੋਗਪੁਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਪਾਬੰਦੀਸ਼ੁਦਾ ਚੀਜ਼ਾਂ ਨੂੰ ਨਾ ਵਰਤਿਆ ਜਾਵੇ ਕਿਉਂਕਿ ਇਸ ਨਾਲ ਸਾਡੀ ਸਿਹਤ ਤੇ ਵਾਤਾਵਰਣ ਲਈ ਹਾਨੀਕਾਰਕ ਹਨ, ਇਸ ਤੋਂ ਇਲਾਵਾ ਉਨ੍ਹਾਂ ਨੇ ਰੇਹੜੀਆਂ ਅਤੇ ਫੜ੍ਹੀਆਂ ਸ਼ਹਿਰ ਅੰਦਰ ਸ਼ੜਕ ਤੇ ਲਗਾਉਣ ਵਾਲਿਆਂ ਨੂੰ ਕਿਹਾ ਹੈ ਭੋਗਪੁਰ ਸ਼ਹਿਰ ਦੇ ਅੰਦਰ ਸ਼ੜਕ ਤੇ ਰੇਹੜੀਆਂ ਫੜ੍ਹੀਆਂ ਲਗਾਉਣ ਵਾਲੇ ਤੁਰੰਤ ਹਟਾ ਲੈਣ ਨਹੀਂ ਤਾਂ ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਇਸ ਮੌਕੇ ਤੇ ਸ੍ਰੀ ਦਨੇਸ਼ ਕੁਮਾਰ ਸੈਕਟਰੀ ਇਸਪੈਕਟਰ ਨਗਰ ਕੌਂਸਲ ਭੋਗਪੁਰ, ਸ੍ਰੀ ਗੁਰਮੇਲ ਸਿੰਘ ਹੈਲਥ ਇੰਸਪੈਕਟਰ ਕਾਲਾ ਬੱਕਰਾ, ਸ੍ਰੀ ਰਛਪਾਲ ਸਿੰਘ ਐਸ ਆਈ, ਸ੍ਰੀ ਪਰਮਜੀਤ ਸਿੰਘ, ਸੋਨੂੰ ਕੁਮਾਰ, ਰੋਹਿਤ ਕੁਮਾਰ ਮੋਟੀਵੇਟਰ ਅਤੇ ਹੋਰ ਵੀ ਦਫ਼ਤਰੀ ਸਟਾਫ ਮੌਜੂਦ ਸੀ
Author: Gurbhej Singh Anandpuri
ਮੁੱਖ ਸੰਪਾਦਕ