ਭੋਗਪੁਰ 13 ਜੁਲਾਈ ( ਸੁਖਵਿੰਦਰ ਸੈਣੀ ) ਭੋਗਪੁਰ ਦੇ ਪਿੰਡ ਮਾਣਕਰਾਈ ਚ ਪਿਛਲੀਆਂ ਸਰਕਾਰਾਂ ਸਮੇਂ ਪਿੰਡ ਦੇ ਹੀ ਲੋਕਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਸੀ, ਅਧਿਕਾਰੀਆਂ ਵੱਲੋਂ ਗਲੀਆਂ ਬਣਾਉਣ ਵੇਲੇ ਲੋਕਾਂ ਦੇ ਦਰਵਾਜਿਆਂ ਨਾਲ ਦਰਵਾਜੇ ਛੱਡ ਦਿੱਤੇ ਗਏ ਸਨ , ਨਮਿਦਿਆਂ ਵੱਲੋਂ ਕੁਝ ਘਰਾਂ ਦੀਆਂ ਗਲੀਆਂ ਪੱਕੀਆਂ ਕਰ ਦਿਤੀਆਂ ਗਈਆਂ ਸਨ ਅਤੇ ਕੁਝ ਲੋਕਾਂ ਦੇ ਘਰਾਂ ਮੂਹਰੇ ਕੱਚੀਆਂ ਗਲੀਆਂ ਛੱਡ ਦਿੱਤੀਆਂ ਗਈਆਂ, ਅੱਜ ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੂੰ ਪਿੰਡ ਵਿਚ ਬੁਲਾਇਆ ਅਤੇ ਸਾਰਾ ਪਿੰਡ ਦਾ ਹਾਲ ਭੱਟੀ ਸਾਹਿਬ ਨੂੰ ਜਾਣੂ ਕਰਵਾਇਆ, ਭੱਟੀ ਵੱਲੋਂ ਕੁਝ ਕੰਮ ਮੌਕੇ ਤੇ ਹੀ ਸ਼ੁਰੂ ਕਰਵਾ ਦਿੱਤਾ ਗਿਆ ਅਤੇ ਕੁਝ ਰਹਿੰਦੇ ਹੋਏ ਅਧੂਰੇ ਕੰਮਾਂ ਵਾਰੇ ਉਹਨਾਂ ਨੇ ਕਿਹਾ ਬਹੁਤ ਜਲਦ ਮਤਾ ਪਾਸ ਕਰਕੇ ਪਿੰਡ ਨੂੰ ਗਰਾਂਟ ਦਿੱਤੀ ਜਾਵੇ, ਜੀਤ ਲਾਲ ਭੱਟੀ ਨੇ ਕਿਹਾ ਹਲਕੇ ਦੇ ਹਰ ਪਿੰਡਾਂ ਵਿੱਚ ਲੋਕ ਬਿਲਕ ਰਹੇ ਹਨ, ਸਰਕਾਰਾਂ ਵੱਲੋਂ ਇਨੀਆਂ ਗਰਾਂਟਾਂ ਮਿਲਨ ਦੇ ਬਾਵਜੂਦ ਵੀ ਪਿੰਡਾਂ ਦੇ ਕੰਮ ਅਧੂਰੇ ਛੱਡੇ ਗਏ ਹਨ, ਭੱਟੀ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖਰਚੇ ਗਏ ਸਰਕਾਰੀ ਪੈਸੇ ਦੀ ਹਰ ਪਿੰਡ ਵਿਚ ਜਾਂਚ ਕੀਤੀ ਜਾਵੇਗੀ,ਜੀਤ ਲਾਲ ਭੱਟੀ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ, ਹਲਕਿਆਂ ਦੇ ਵਿਚ ਨਸ਼ਾ ਤਸਕਰ ਭਰਿਸ਼ਟਾਚਾਰ ਗੈਰ ਕਨੂਨੀ ਕੰਮ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭੱਟੀ ਨੇ ਕਿਹਾ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ, ਜੀਤ ਲਾਲ ਭੱਟੀ ਨੇ ਕਿਹਾ ਮਾਣਕਰਾਈ ਦੇ ਪਿੰਡ ਵਾਂਗ ਹੋਰ ਵੀ ਕਈ ਪਿੰਡਾਂ ਦੇ ਲੋਕ ਵਿਲਕ ਰਹੇ ਹਨ ਉਨ੍ਹਾਂ ਕਿਹਾ ਭੋਗਪੁਰ ਵਿੱਚ ਵੀ ਮੁਹੱਲਿਆਂ ਵਾਲੇ ਲੋਕ ਸ਼ਿਕਾਇਤਾਂ ਕਰ ਰਹੇ ਹਨ,ਇਸ ਮੌਕੇ ਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਕੋਲੋਂ ਮੰਗ ਕੀਤੀ ਹੈ ਕੇ ਪਿੰਡਾਂ ਨੂੰ ਮਿਲੀਆਂ ਗਰਾਂਟਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਇਸ ਮੌਕੇ ਤੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਦੇ ਨਾਲ ਪਹੁੰਚੇ ਸੁਖਵਿੰਦਰ ਸੈਣੀ ਸ਼ਹਿਰੀ ਪ੍ਰਧਾਨ ਭੋਗਪੁਰ, ਸਤਨਾਮ ਸਿੰਘ ਮਨਕੋਟੀਆ ਸੀ: ਆਗੂ ਆਪ, ਮਨੋਜ਼ ਭੱਟੀ ਪੀ ਏ ਸਾਬ,ਵਿਜੇ ਕੁਮਰ ਭੱਟੀ ਅਤੇ ਪਿੰਡ ਮਾਣਕਰਾਈ ਦੇ ਮੋਹਤਬਰ ਸਰਪੰਚ ਲਹਿੰਬਰ ਸਿੰਘ, ਮੇਹਰ ਚੰਦ, ਕੁਲਵਿੰਦਰ ਰਾਮ ਲੰਬੜਦਾਰ,ਮਸਤਾਨ ਸਿੰਘ, ਜੀਓ ਜੀ ਜਗਿੰਦਰ ਸਿੰਘ,ਲਖਵੀਰ ਸਿੰਘ, ਕੁਲਵਿੰਦਰ ਰਾਮ, ਪਰਮਜੀਤ ਸਿੰਘ ਚੌਕੀਦਾਰ ਆਦਿ ਹਾਜ਼ਰ ਸਨ