ਕਪੂਰਥਲਾ 22 ਜੁਲਾਈ -:-ਵਾਲਮੀਕ ਸੰਘਰਸ਼ ਮੋਰਚਾ ਵਲੋ ਭਾਰਤ ਦੇ 15 ਵੇ ਰਾਸ਼ਟਰਪਤੀ ਸ਼ਿਰੀਮਤੀ ਦਰੋਪਤੀ ਮੁਰਮੂ ਜੀ ਦੇ ਬਣਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਨੇ ਇਕ ਆਦਿਵਾਸੀ ਪਛੜੇ ਵਰਗ ਵਿੱਚੋਂ ਇੱਕ ਸਧਾਰਨ ਬੀਬੀ ਨੂੰ ਭਾਰਤ ਦਾ ਰਾਸ਼ਟਰਪਤੀ ਬਣਾ ਕੇ ਨਿਵਾਜਿਆ ਇਸ ਮੌਕੇ ਤੇ ਵਾਲਮੀਕਿ ਸੰਘਰਸ਼ ਮੋਰਚਾ ਦੇ ਪ੍ਰਧਾਨ ਰੋਸ਼ੀ ਸੱਭਰਵਾਲ ਜੀ ਅਤੇ ਓਹਨਾ ਦੇ ਸਾਥੀ ਗੁਰੂ ਨਾਨਕ ਲਾਇਬਰੇਰੀ ਦੇ ਬਾਹਰ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ ਇਸ ਮੌਕੇ ਤੇ ਸ੍ਰ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਕਪੂਰਥਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਇਸ ਮੌਕੇ ਤੇ ਨੀਰੂ ਸ਼ਰਮਾ ਜੀ ਰੁਪਿੰਦਰ ਰੂਬੀ ਸੰਨੀ ਬੈਂਸ ਸੰਧੂ ਸਕੋਰਟੀ ਫੋਰਸ ਅਰਜਨ ਸੱਭਰਵਾਲ ਵਿਰਦੀ ਜੀ ਰਾਜੂ ਕਲਿਆਣ ਸਤਨਾਮ ਸਿੰਘ ਅਤੁਲ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ