ਅੰਮ੍ਰਿਤਸਰ 22 ਜੁਲਾਈ ( ਹਰਮੇਲ ਸਿੰਘ ਹੁੰਦਲ )ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੇ ਮੂੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੁਲਨਾ ਔਰੰਗਜੇਬ ਨਾਲ ਕਰਦਿਆ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਲਾਲੇ ਨੂੰ ਕੋਈ ਵੀ ਮੰਗ ਪੱਤਰ ਦੇਣ ਦੀ ਲੋੜ ਨਹੀ ਸਗੌ ਗੁਰੁ ਘਰਾਂ ਦੇ ਦਰਵਾਜਿਆਂ ਅੱਗੇ ਬੰਦੀ ਸਿੰਘਾਂ ਸਬੰਧੀ ਵੱਡੇ ਵੱਡੇ ਹੋਰਡਿੰਗ ਲਗਾਏ ਜਾਣ ਤਾਂ ਕਿ ਦੁਨੀਆਂ ਭਰ ਦੇ ਲੋਕ ਜਾਣ ਸਕਣ ਕਿ ਸਿੱਖਾਂ ਨਾਲ ਬੇਇਨਸਾਫੀ ਕਰਨ ਵਾਲੀਆ ਕਿਹੜੀਆਂ ਕਿਹੜੀਆਂ ਸਰਕਾਰਾਂ ਦੋਸ਼ੀ ਹਨ।
ਗੁਰਦੁਆਰਾ ਕੀਰਤਪੁਰ ਸਾਹਿਬ ਵਿਖੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੁ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਸੰਗਤਾਂ ਨੂੰ ਸੰਬੌਧਨ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪਰੀਤ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਬਾਲਾ ਪ੍ਰੀਤਮ ਨੇ ਛੋਟੀ ਉਮਰ ਵਿੱਚ ਹੀ ਔਰੰਗਜੇਬ ਵਰਗੇ ਜਲਾਦ ਨੂੰ ਮਿਲਣ ਤੋ ਉਸ ਵੇਲੇ ਇਨਕਾਰ ਕਰ ਦਿੱਤਾ ਜਦੋ ਉਸ ਦੇ ਮੂੰਹ ਵਿੱਚੋ ਨਿਕਲਿਆ ਹਰ ਸ਼ਬਦ ਅਲਾਹੀ ਹੁਕਮ ਹੁੰਦਾ ਸੀ।
ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਦਿੱਲੀ ਕਮੇਟੀ ਦੇ ਦੋ ਸਾਬਕਾ ਪ੍ਰਧਾਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਗਏ ਪਰ ਉਸ ਲਾਲੇ ਦੀ ਆਕੜ ਇੰਨੀ ਸੀ ਕਿ ਉਸ ਨੇ ਮੰਗ ਪੱਤਰ ਵੀ ਲੈਣ ਲਈ ਜ਼ਹਿਮਤ ਨਹੀ ਕੀਤੀ।ਉਹਨਾਂ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇੱਕ ਦਹਾੜ ਤੋ ਦਿੱਲੀ ਦਾ ਤਖਤ ਦੀਆਂ ਨੀਹਾਂ ਹਿੱਲ ਜਾਂਦੀਆ ਸਨ ਅੱਜ ਉਸ ਸੰਸਥਾ ਨੂੰ ਇੱਕ ਮਾਮੂਲੀ ਲਾਲੇ ਵੱਲੋ ਦਰਕਿਨਾਰ ਕਰਨਾ ਔਰੰਗਜੇਬ ਦੀ ਯਾਦ ਤਾਜ਼ਾ ਕਰਦਾ ਹੈ।ਜਥੇਦਾਰ ਜੀ ਨੇ ਸਿੱਖ ਸੰਗਤਾਂ ਤੇ ਸਿੱਖ ਆਗੂਆਂ ਨੂੰ ਸੁਚੇਤ ਕਰਦਿਆ ਕਿਹਾ ਕਿ ਇਸ ਲਾਲੇ ਨੂੰ ਹੀ ਨਹੀ ਸਗੋ ਕਿਸੇ ਨੂੰ ਵੀ ਮੰਗ ਪੱਤਰ ਦੇਣ ਦੀ ਲੋੜ ਨਹੀ ਕਿੳਕਿ ਸਿੱਖ ਪੰਥ ਦਾ ਇਤਿਹਾਸ ਅਜਿਹੀਆ ਕੁਰਬਾਨੀਆਂ ਨਾਲ ਜ਼ਰਖੇਜ਼ ਹੈ ਕਿ ਸਾਡੀਆ ਮਾਵਾਂ ਨੇ ਬੱਚੇ ਟੋੋਟੇ ਟੋਟੇ ਕਰਵਾ ਕੇ ਝੋਲੀਆਂ ਵਿੱਚ ਪਵਾਏ ਪਰ ਕਿਸੇ ਕੋਲੋ ਭੀਖ ਨਹੀ ਮੰਗੀ।ਉਹਨਾਂ ਕਿਹਾ ਕਿ ਅੱਜ ਸਾਡਾ ਗੁਰੁ ਤੇ ਭਰੋਸਾ ਨਹੀ ਰਿਹਾ ਤੇ ਗੁਰੁ ਤੋ ਦੂਰ ਹੋ ਗਏ।ਜਦੋਂ ਸਿੱਖ ਦਾ ਭਰੋਸਾ ਗੁਰੁ ਤੇ ਬਣਿਆ ਰਹੇ ਤਾਂ ਸਿੱਖ ਕਦੇ ਵੀ ਹਾਰ ਨਹੀ ਖਾਦਾ ਸਗੋ ਹਰ ਮੁਸ਼ਕਲ ਦਾ ਡੱਟ ਕੇ ਮੁਕਾਬਲਾ ਕਰਦਾ ਹੋਇਆ ਜਿੱਤ ਪ੍ਰਾਪਤ ਕਰਦਾ ਹੈ।
ਸਿੱਖ ਪੰਥ ਵਿੱਚ ਚਰਖੜੀਆ ਤੇ ਚੜਣ ਵਾਲਿਆ, ਬੰਦ ਬੰਦ ਕਟਵਾਉਣ ਵਾਲੇ ਨੇ ਕਦੇ ਵੀ ਹਾਰ ਨਹੀ ਮੰਨੀ ਤੇ ਅੱਜ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਸੁਨਿਹਰੀ ਅੱਖਰਾਂ ਵਿੱਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ।
ਉਹਨਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਕਰਨਾ ਸਾਡਾ ਫਰਜ਼ ਹੈ, ਜੇਕਰ ਫਿਰ ਵੀ ਰਿਹਾਈ ਨਹੀ ਹੂੰਦੀ ਤਾਂ ਕਿਸੇ ਵੀ ਦਿੱਲੀ ਦੇ ਮੌਜੂਦਾ ਔਰੰਗਜੇਬ ਨੂੰ ਮੰਗ ਪੱਤਰ ਦੇਣ ਦੀ ਲੋੜ ਨਹੀ ਸਗੋਂ ਸਿੱਖ ਸੰਸਥਾਵਾਂ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਵੱਡੇ ਵੱਡੇ ਹੋਰਡਿੰਗ ਲਗਾਏ ਜਾਣ ਜਿਹੜੇ ਦੁਨੀਆ ਭਰ ਦੇ ਲੋਕ ਆ ਕੇ ਵੇਖਣਗੇ ਤੇ ਉਹਨਾਂ ਨੂੰ ਜਾਣਕਾਰੀ ਮਿਲੇਗੀ ਕਿ ਘੱਟ ਗਿਣਤੀ ਸਿੱਖਾਂ ਨਾਲ ਮੌਜੁਦਾ ਸਾਮਰਾਜ ਵਿੱਚ ਵਧੀਕੀਆ ਕਿਸ ਕਦਰ ਹੋ ਰਹੀਆ ਹਨ।ਸਾਡੇ ਵੱਖ ਵੱਖ ਸਮਾਗਮਾਂ ਸਮੇਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਕੱਠੀ ਹੁੰਦੀ ਹੈ ਤੇ ਉਸ ਸਮੇਂ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਤਖਤੀਆ ਫੜਾ ਕੇ ਖੜੇ ਕੀਤੇ ਜਾਣ ਜਿਹਨਾਂ ਉਪਰ ਰਿਹਾਈ ਲਈ ਸਲੋਗਣ ਲਿਖੇ ਹੋਣ।ਉਹਨਾਂ ਕਿਹਾ ਕਿ ਬੰਦੀ ਸਿੰਘਾ ਦੀ ਰਿਹਾਈ ਲਈ ਕਿਸੇ ਕੋਲ ਜਾ ਕੇ ਮਿੰਨਤਾਂ ਕਰਨ ਦੀ ਲੋੜ ਨਹੀ ਹੈ ਸਗੋ ਲੋੜ ਹੈ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਇਹ ਜਾਣਕਾਰੀ ਦੇਣ ਦੀ ਲੋੜ ਹੈ ਕਿ ਦਿੱਲੀ ਦਰਬਾਰ ਵੱਲੋਂ ਕਿਸ ਤਰੀਕੇ ਨਾਲ ਸਿੱਖਾਂ ਨਾਲ ਵਧੀਕੀਆਂ ਕੀਤੀਆ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਸਿੱਖ ਅੱਜ ਵੀ ਸੰਘਰਸ਼ ਕਰਨ ਦੇ ਸਮੱਰਥ ਹਨ ਤੇ ਮੋਰਚਾ ਲਗਾ ਕੇ ਜਿੱਤ ਪ੍ਰਾਪਤ ਕਰਨ ਦੀ ਸਮੱਰਥਾ ਰੱਖਦੇ ਹਨ।
ਜਥੇਦਾਰ ਅਕਾਲ ਤਖਤ ਗਿਆਨੀ ਹਰਪਰੀਤ ਸਿੰਘ ਦੇ ਆਦੇਸ਼ਾਂ ਤੇ ਸ਼੍ਰੋਮਣੀ ਕਮੇਟੀ ਭਾਈ ਹਰਜਿੰਦਰ ਸਿੰਘ ਧਾਮੀ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ 11 ਮੈਬਰੀ ਕਮੇਟੀ ਦਾ ਵੀ ਜਥੇਦਾਰ ਨੇ ਆਪ ਹੀ ਅੱਜ ਇਹ ਕਹਿ ਕੇ ਭੋਗ ਪਾ ਦਿੱਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਕਿਸੇ ਅੱਗੇ ਵੀ ਲਿਲਕੜੀਆ ਕੱਢਣ ਦੀ ਲੋੜ ਨਹੀ ਸਗੋ ਦੁਨੀਆਂ ਭਰ ਵਿੱਚ ਪ੍ਰਚਾਰ ਮਾਧਿਅਮ ਰਾਹੀ ਜਾਗਰੂਕ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਹੁਣ ਕੋਈ ਮੰਗ ਪੱਤਰ ਦੇਣ ਦੀ ਲੋੜ ਨਹੀ ਸਗੋ ਇਕੱਠੇ ਹੋ ਕੇ ਮੋਰਚੇ ਲਗਾਉਣ ਦੀ ਲੋੜ ਹੈ ਤਾਂ ਕਿ ਸਿੱਖ ਸੰਗਤਾਂ ਨੂੰ ਜਾਗਰੂਕ ਕਰਕੇ ਬੰਦੀ ਸਿੰਘਾ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ, ਦਮਦਮੌ ਟਕਸਾਲ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ