Home » ਸੰਪਾਦਕੀ » ।। ਮਾਇਆ ਅਮਰੁ ਵਰਤਾਇਆ।।

।। ਮਾਇਆ ਅਮਰੁ ਵਰਤਾਇਆ।।

66

ਕਹਾਣੀ ਭਰਮਤੋੜ ਸਿੰਘ ਦੀ ਹੈ ਜਿਸ ਦਾ ਪਿੰਡ ਭਰਮਗੜ੍ਹ ਸੀ ਇਸ ਪਿੰਡ ਵਿੱਚ ਬਹੁਤ ਮਨਮਤੀਏ ਇੰਨਸਾਨ ਰਹਿੰਦੇ ਸੀ ਜਿਵੇ ਮੜੀ ਪੂਜ ਸਿਓ ਮਨਮਤੀਆ ਸਿਓ ਮੈਨੂੰ ਕੀ ਸਿਓ ਕੁਝ ਏਥੇ ਧਨੀ ਲੋਕ ਵੀ ਵੱਸਦੇ ਸੀ ਜਿਵੇ ਲਾਲਚ ਸਿਓ ਲੋਭ ਸਿਓ ਮੇਰਾ ਮੇਰਾ ਸਿਓ ਕੁਝ ਏਥੇ ਹੰਕਾਰੀ ਵੀ ਸਨ ਹਓਮੈ ਸਿਓ ਹੰਗਤਾ ਸਿਓ ਆਦਿ ਕੁਝ ਏਥੇ ਰੱਬ ਨੂੰ ਮੰਨਣ ਵਾਲੇ ਵੀ ਸਨ ਜਿਵੇ ਵਿਚਾਰਾ ਸਿਓ ਬੇਵੱਸ ਸਿਓ ਚੁੱਪਗੜੁੱਪ ਸਿਓ। ਹੋਰ ਵੀ ਸਨ ਪਰ ਮੇਰਾ ਵਿਸ਼ਾ ਲੰਬਾ ਹੋ ਜਾਣਾਂ।
ਭਰਮਗੜ੍ਹ ਕਲੇ ਦਾ ਵੀ ਬਹੁਤ ਵੱਡਾ ਘਰ ਸੀ ਇੱਕ ਵਾਰ ਤਾਂ ਗੁਰੂ ਘਰ ਹੀ ਕਲੇ ਹੋ ਗਈ ਜਿਸਦਾ ਨਤੀਜਾ ਇਹ ਨਿਕਲਿਆ ਕੇ ਲੋਕ ਗੁਰੂ ਘਰ ਨਾਲੋਂ ਟੁੱਟ ਗਏ ਭਰਮਤੋੜ ਸਿੰਘ ਦੇ ਮਨ ਵਿੱਚ ਵਿਚਾਰ ਆਇਆ ਕੇ ਕਿਉਂ ਨਾ ਕੋਈ ਉਪਰਾਲਾ ਕੀਤਾ ਜਾਵੇ ਤਾਂ ਜੋ ਲੋਕ ਗੁਰੂ ਘਰ ਆਇਆ ਕਰਨ ਇਹ ਗੱਲ ਕੋਈ ਵੀਹ ਕੂ ਸਾਲ ਪੁਰਾਣੀ ਹੋਵੇਗੀ ਕਿ ਭਰਮਤੋੜ ਸਿੰਘ ਨੇ ਆਪਣੇ ਨਾਲ ਗੁਰੂਰੱਖਾ ਸਿੰਘ ਗੁਰਭਾਗ ਸਿੰਘ ਨੂੰ ਨਾਲ ਲੈ ਕੇ ਪੁੰਨਿਆਂ ਦਾ ਦਿਹਾੜਾ ਮਨਾਉਣ ਦਾ ਫੈਸਲਾ ਕਰ ਲਿਆ ਲਾਂਭ ਦੇ ਪਿੰਡਾਂ ਵਿੱਚੋਂ ਸੰਗਤ ਲਿਆ ਕੇ ਸਮਾਗਮ ਸ਼ੁਰੂ ਕੀਤਾ ਹੌਲੀ ਹੌਲੀ ਭਰਮਗੜ੍ਹ ਦੇ ਲੋਕ ਵੀ ਜੁੜਨੇ ਸ਼ੁਰੂ ਹੋ ਗਏ ਭਰਮਤੋੜ ਸਿੰਘ ਦਾ ਉਪਰਾਲਾ ਸਫਲ ਹੋ ਰਿਹਾ ਸੀ ਕਿ ਅਚਾਨਕ ਭਰਮਗੜ੍ਹ ਦੇ ਲੋਕਾਂ ਨੇ ਵਿਚਾਰ ਕਰਕੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਉਣ ਦਾ ਫ਼ੈਸਲਾ ਕਰ ਲਿਆ ਬੜੀ ਖੁਸ਼ੀ ਵਾਲੀ ਗੱਲ ਸੀ ਕੇ ਪਿੰਡਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਏਸੇ ਹੀ ਸਮੇਂ ਦੌਰਾਨ ਸਿੱਖੀ ਪ੍ਰਚਾਰ ਦੀ ਚੜਤ ਨਾਲ ਮੜੀਪੂਜ ਸਿਓ ਵਰਗਿਆਂ ਨੂੰ ਤਕਲੀਫ਼ ਹੋਣੀ ਸ਼ੁਰੂ ਹੋ ਗਈ ਕਾਰਨ ਬਣਿਆ ਮੜੀਆਂ ਖਿਲਾਫ਼ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਸਾਹਿਬ ਭਰਮਤੋੜ ਸਿੰਘ ਇਹ ਹੁਕਮਨਾਮਾਂ ਲਾਗੂ ਕਰਵਾਉਣਾ ਚਾਹੁੰਦਾ ਸੀ ਬੜੀ ਲੰਬੀ ਜੱਦੋਜਹਿਦ ਚੱਲੀ ਇਸ ਦੌਰਾਨ ਉਸਨੂੰ ਬਹੁ ਪੱਖੀ ਲੜਾਈ ਲੜਨੀ ਪਈ ਮਨਮਤੀਆ ਨਾਲ ਸਿਆਸੀ ਬੰਦਿਆਂ ਨਾਲ ਤੇ ਆਪਣੇ ਗੁਰਭਾਈਆ ਨਾਲ ਜੋ ਗੁਰਭਾਈ ਵਿਰੋਧ ਕਰ ਰਹੇ ਸਨ ਉਹ ਬਹੁਤ ਔਖਾ ਮੋਰਚਾ ਸੀ ਇਹ ਲੜਾਈ ਲੱਗ ਭੱਗ ਸਵਾ ਦਹਾਕਾ ਚੱਲੀ ਕੀ ਕੀ ਹੋਇਆ ਇਹ ਇੱਕ ਵੱਖਰੀ ਕਿਤਾਬ ਲਿਖਾਂਗਾ ਕਿਸੇ ਵੇਲੇ। ਇਸ ਸਮੇਂ ਦੌਰਾਨ ਭਰਮਗੜ੍ਹ ਵਿੱਚ ਵੱਡੇ ਵੱਡੇ ਸਮਾਗਮ ਵੀ ਸ਼ੁਰੂ ਹੋ ਗਏ ਬਹੁਤ ਸਾਰੇ ਨੌਜਵਾਨ ਕੇਸਾਧਾਰੀ ਹੋ ਕੇ ਤੇ ਗੁਰੂ ਵਾਲੇ ਬਣਕੇ ਅੱਗੇ ਆਏ ਸੱਭ ਕੁਝ ਠੀਕ ਠਾਕ ਚੱਲ ਰਿਹਾ ਸੀ ਕਿ ਅਚਾਨਕ ਲਾਲਚ ਸਿਓ ਮੇਰਾ ਮੇਰਾ ਸਿਓ ਹੰਗਤਾ ਸਿਓ ਹਓਮੈ ਸਿਓ ਲੋਭ ਸਿਓ ਵੀ ਨਾਲ ਆ ਰਲੇ ਤੇ ਮੋਟੀ ਮਾਇਆ ਭੇਟ ਕਰਨ ਲੱਗ ਗਏ ਹੁਣ ਲੋੜ ਸੀ ਕਿ ਭਰਮਤੋੜ ਸਿੰਘ ਦਾ ਪੱਤਾ ਕਿਵੇ ਸਾਫ ਕੀਤਾ ਜਾਵੇ ਸੋ ਉਸਦੀਆਂ ਕੁਝ ਕਮਜੋਰੀਆਂ ਜਿਵੇ ਉਸਦਾ ਜਜਬਾਤੀ ਹੋਣਾ ਮਾਇਆ ਪੱਖੋਂ ਕਮਜ਼ੋਰ ਹੋਣਾਂ ਨੂੰ ਅਧਾਰ ਬਣਾ ਕੇ ਹਮੇਸ਼ਾ ਉਸਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ ਇੱਕ ਵਾਰ ਤਾ ਇਹ ਸਮਾਂ ਵੀ ਆ ਗਿਆ ਕੇ ਭਰਮਗੜ੍ਹ ਵਾਲਿਆਂ ਏਕਾ ਕਰਕੇ ਉਸਨੂੰ ਸਾਰੇ ਕੁਝ ਤੋ ਸ਼ੇਕ ਦਿੱਤਾ ਬਦਨਾਮ ਕੀਤਾ ਗਿਆ ਅਖੀਰ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਭਰਮਤੋੜ ਸਿੰਘ ਨੇ ਵੀ ਸਾਰੇ ਕੁਝ ਤੋ ਲਾਂਭੇ ਰਹਿਣ ਦਾ ਫ਼ੈਸਲਾ ਕਰ ਲਿਆ ਜਾਂ ਇਵੇ ਕਹਿ ਲਓ ਕੇ ਉਸਨੂੰ ਮਜ਼ਬੂਰ ਕਰ ਦਿੱਤਾ ਗਿਆ ਸੋ ਹੁਣ ਉਹ ਗੁਰੂ ਦੇ ਭਾਣੇ ਵਿੱਚ ਰਹਿ ਰਿਹਾ ਹੈ ਖੁਸ਼ ਹੈ ਕੇ ਜੋ ਉਪਰਾਲਾ ਗੁਰੂ ਸਾਹਿਬ ਨੇ ਉਸ ਕੋਲੋਂ ਸ਼ੁਰੂ ਕਰਵਾਇਆ ਸੀ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਿਹਾ ਹੈ ਬੇਸ਼ੱਕ ਉਹ ਇਸ ਵਿੱਚ ਹਾਜਰ ਹੈ ਜਾਂ ਨਹੀ ਪਰ ਖੁਸ਼ ਹੈ ਕਿਉਂਕਿ ਕਿਸੇ ਰੱਬੀ ਰੂਹ ਦੇ ਬੋਲ ਉਹਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਨੇ ਕਿ ਜਸ਼ਨ ਸਮੇ ਤੁਸੀਂ ਹਾਜਰ ਹੋ ਜਾਂ ਨਹੀ ਕੋਈ ਮਹਿਣੇ ਨਹੀਂ ਰੱਖਦਾ ਲੜਾਈ ਵਿੱਚ ਹਾਜਰ ਹੋਣਾ ਜਰੂਰੀ ਹੁੰਦਾ ਹੈ। ਇਹ ਕਹਾਣੀ ਇਕੱਲੀ ਭਰਮਤੋੜ ਸਿੰਘ ਦੀ ਜਾ ਭਰਮਗੜ੍ਹ ਦੀ ਨਹੀ ਬਹੁਤ ਸਾਰਿਆਂ ਦੀ ਹੈ। ਸੋ ਇਹ ਸੀ ਭਰਮਤੋੜ ਸਿੰਘ ਦੀ ਦਾਸਤਾਨ ਵਿੱਚੋ ਕੁੱਝ ਵੰਨਗੀ ਸਮਾਂ ਆਉਣ ਤੇ ਸਮੁੱਚੀ ਦਾਸਤਾਨ ਸਾਂਝੀ ਕਰਾਂਗੇ।


ਡਾ ਗੁਰਸੇਵਕ ਸਿੰਘ ਪੱਧਰੀ 9915364709

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

One Comment

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?